ਅੰਮ੍ਰਿਤਸਰ, 21 ਅਕਤੂਬਰ 2019 - ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਕੱਕੜ ਵਿਖੇ ਪੰਜਾਬ ਪੁਲਿਸ ਅਤੇ ਬੀ ਐਸ ਐਫ ਨੇ ਮਿਗੁਪਤ ਸੂਚਨਾ ਦੇ ਅਧਾਰ 'ਤੇ ਕੰਡਿਆਲੀ ਤਾਰ ਤੋਂ ਉਸ ਪਾਰ ਭਾਰਤੀ ਖੇਤਰ 'ਚ ਸਾਂਝੇ ਤਲਾਸ਼ੀ ਅਭਿਆਨ ਦੌਰਾਨ 7 ਕਿੱਲੋ 590 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ , ਅੰਮ੍ਰਿਤਸਰ ( ਰੂਰਲ ) ਵਿਕਰਮ ਦੁੱਗਲ ਨੇ ਦੱਸਿਆ ਕਿ 2 ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਦੋਹਾਂ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਦੁਆਰਾ ਜਾਂਚ ਜਾਰੀ ਹੈ।