ਵਿਦਿਆਰਥੀਆਂ ਨੇ ਹਾਊਸ ਪੱਧਰ ‘ਤੇ ਵੱਖ-ਵੱਖ ਖੇਡਾਂ ‘ਚ ਲਿਆ ਭਾਗ
ਅਕਾਲ ਅਕੈਡਮੀ ਖੂਹੀਆਂ ਸਰਵਰ ਵਿੱਚ ਪਿਛਲੇ ਦਿਨੀ 5 ਅਕਤੂਬਰ 2019 ਨੂੰ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ ਜਿਸ ‘ਚ ਵਿਦਿਆਰਥੀਆਂ ਨੇ ਵੱਖ- ਵੱਖ ਖੇਡਾਂ ‘ਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਵੱਖੋ-ਵੱਖਰੀਆਂ ਖੇਡਾਂ ਨਾਲ ਸੰਬੰਧਿਤ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਅਤੇ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਅਥਲੈਟਿਕ ਮੀਟ ‘ਚ ਵਿਦਿਆਰਥੀਆਂ ਨੇ ਹਾਊਸ ਪੱਧਰ ‘ਤੇ ਭਾਗ ਲਿਆ ਅਤੇ ਖੇਡਣ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੇ ਇਮਾਨਦਾਰੀ ਨਾਲ ਖੇਡਣ ਦੀ ਕਸਮ ਖਾਂਧੀ। ਇਸ ‘ਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਆਰਥੀਆਂ ਨੇ ਭਾਗ ਲਿਆ ਜਿਨ੍ਹਾਂ ‘ਚ ਥੈਲਾ ਦੌੜ, 50 ਮੀਟਰ ਡੱਡੂ ਦੌੜ, 50 ਮੀਟਰ ਚਮਚ ਦੌੜ ਆਦਿ ਸ਼ਾਮਿਲ ਸਨ ਅਤੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਉਪਰੋਕਤ ਦੌੜਾਂ ‘ਚ ਚੰਗਾ ਪੁਜ਼ੀਸਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀ ਹਮਰਵੀਰ ਸਿੰਘ ਨੇ ਦੋ ਸੋਨੇ ਦੇ ਤਗਮੇ ਜਿੱਤੇ। ਇਸ ਮੌਕੇ ਅਮੁੱਲ ਹਾਊਸ ਨੂੰ ਓਵਰਆਲ ਜੇਤੂ ਐਲਾਨਿਆ ਗਿਆ।
ਇਸ ਤੋਂ ਇਲਾਵਾ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ 100 ਮੀਟਰ ਦੌੜ, 200 ਮੀਟਰ ਦੌੜ, 4 ਐਕਸ 100 ਮੀਟਰ ਰਿਲੇਅ ਦੌੜ, ਉੱਚੀ ਤੇ ਲੰਬੀ ਛਾਲ ਆਦਿ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ‘ਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਅਕਾਲ ਅਕੈਡਮੀ ਖੂਹੀਆਂ ਸਰਵਰ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਸਰੁੱਚੀ ਕੌਰ ਜੀ ਵਲੋਂ ਅੰਤ ‘ਚ ਸਾਰੇ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬੜੇ ਹੀ ਰੁਚੀ ਦੇ ਨਾਲ ਇਸ ਸਲਾਨਾ ਅਥਲੈਟਿਕ ਮੀਟ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ।