← ਪਿਛੇ ਪਰਤੋ
ਗੁਰਨਾਮ ਸਿੱਧੂ
ਫ਼ਿਰੋਜ਼ਪੁਰ 22 ਅਕਤੂਬਰ 2019 : ਪਾਕਿਸਤਾਨ ਲਗਾਤਾਰ ਕੋਝੀਆਂ ਹਰਕਤਾਂ ਕਰਦਾ ਆ ਰਿਹਾ ਹੈ। ਬੀਤੀ ਰਾਤ ਫਿਰ ਇੰਡੋ ਪਾਕਿ ਸਰਹੱਦ ਹੁਸੈਨੀਵਾਲਾ ਵਿਖੇ ਪਾਕਿਸਤਾਨੀਆਂ ਨੇ ਡਰੋਨ ਉਡਾ ਕੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ 'ਤੇ ਅਲਰਟ ਹੁੰਦਿਆ ਬੀ ਐਸ. ਐਫ ਦੇ ਜਵਾਨਾਂ ਨੇ ਡਰੋਨ ਥੱਲੇ ਸੁੱਟਣ ਲਈ ਫਾਇਰਿੰਗ ਵੀ ਕੀਤੀ। ਜਾਣਕਾਰੀ ਅਨੁਸਾਰ ਕੌਮੀ ਸਰਹੱਦ 'ਤੇ ਉਡਾਏ ਗਏ ਇਹਨਾਂ ਡਰੋਨਜ ਦੀ ਗਿਣਤੀ 3 ਦੱਸੀ ਜਾ ਰਹੀ ਹੈ। ਇਧਰ ਭਾਰਤੀ ਫੌਜ , ਪੁਲਸ ਅਤੇ ਖੁਫ਼ੀਆ ਏਜੰਸੀਆਂ ਵਲੋਂ ਮਾਮਲੇ ਦੀ ਤਹਿ ਤੱਕ ਜਾਣ ਲਈ ਛਾਣ ਬੀਣ ਕੀਤੀ ਜਾ ਰਹੀ ਹੈ।
Total Responses : 108