ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 22 ਅਕਤੂਬਰ : ਬੀਤੀ 21 ਅਕਤੂਬਰ ਦੀ ਸ਼ਾਮ ਨੂੰ ਭਾਰਤ ਪਾਕਿਸਤਾਨ ਸਰਹੱਦ ਉਪਰੋਂ ਬੀ ਐਸ ਐਫ ਨੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਸਰਹੱਦ ਅੰਦਰ ਦਾਖਲ ਹੋਣ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਹੈ ।
ਸਰਹੱਦੀ ਚੌਕੀ ਸਮਸ ਕੇ ਵਿਖੇ ਤਾਇਨਾਤ ਬੀ ਐੱਸ ਐੱਫ ਬਟਾਲੀਅਨ 2 ਦੇ ਜਵਾਨਾਂ ਨੇ ਭਾਰਤੀ ਸਰਹੱਦ ਅੰਦਰ ਦਾਖਲ ਹੋਏ ਵਿਅਕਤੀਆਂ ਨੂੰ ਲਲਕਾਰਿਆ ।
ਇਹ ਸਰਹੱਦੀ ਚੌਕੀ 217 ਅਤੇ 219 ਦੇ ਦਰਮਿਆਨ ਬੀ ਐਸ ਐਫ਼ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲਿਆ ।
ਇਨ੍ਹਾਂ ਦੀ ਪਹਿਚਾਣ ਮੁਹੰਮਦ ਲਤੀਫ ਵਾਸੀ ਚੱਕ ਨੰਬਰ 36 ,37 ਤਹਿਸੀਲ ਅਤੇ ਜ਼ਿਲ੍ਹਾ ਉਕਾੜਾ ਪਾਕਿਸਤਾਨ ਅਤੇ ਮੁਹੰਮਦ ਸੈਫ਼ ਵਾਸੀ ਪਿੰਡ 38 ਆਰ ੲੇ ਵਜੋਂ ਹੋਈ ਹੈ ।
ਇਨ੍ਹਾਂ ਕੋਲੋਂ 2ਮੋਬਾਈਲ ਫੋਨ ,ਅਡੈਂਟੀ ਗਾਰਡ ਅਤੇ ਕੁੱਝ ਪਾਕਿਸਤਾਨੀ ਰੁਪਏ ਬਰਾਮਦ ਹੋਏ ਹਨ । ਇਹ ਵਿਅਕਤੀ ਬੀ ਐੱਸ ਐੱਫ ਦੀ ਬਟਾਲੀਅਨ 2 ਦੀ ਹਿਰਾਸਤ ਵਿੱਚ ਹਨ ।
ਜਾਂਚ ਅਧਿਕਾਰੀ ਇਸ ਗੱਲ ਦੀ ਤਸਦੀਕ ਕਰ ਰਹੇ ਹਨ ਕਿ ਆਖਿਰ ਕੀ ਇਹ ਗਲਤੀ ਨਾਲ ਭਾਰਤੀ ਖੇਤਰ ਵਿਚ ਦਾਖਲ ਹੋਏ ਜਾਂ ਫਿਰ ਇਨ੍ਹਾਂ ਨੇ ਕਿਸੇ ਗਲਤ ਇਰਾਦੇ ਨਾਲ ਭਾਰਤੀ ਸਰਹੱਦ ਪਾਰ ਕੀਤੀ ।
ਸੂਤਰਾਂ ਅਨੁਸਾਰ ਜਾਂਚ ਤੋਂ ਬਾਅਦ ਇਨ੍ਹਾਂ ਪਾਕਿਸਤਾਨੀਆਂ ਦੀ ਪਾਕਿਸਤਾਨ ਵਾਪਸੀ ਵੀ ਹੋ ਸਕਦੀ ਹੈ ।