ਚੰਡੀਗੜ੍ਹ, 22 ਅਕਤੂਬਰ 2019 - ਗੌਰਮਿੰਟ ਸਕੂਲ਼ ਲੈਕਚਰਾਰਜ਼ ਯੂਨੀਅਨ ਪੰਜਾਬ ਦੀ ਸਟੇਟ ਪੱਧਰੀ ਮੀਟਿੰਗ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਦੀ ਅਗਵਾਈ ਵਿੱਚ ਹੋਈ ।ਇਸ ਸਬੰਧੀ ਜਾਣਕਾਰੀ ਦਿੰਦਿਆ ਜਨਰਲ ਸਕੱਤਰ ਸੁਖਦੇਵ ਲਾਲ ਬੱਬਰ ਨੇ ਕਿਹਾ ਕਿ ਮੀਟਿੰਗ ਵਿੱਚ ਵਿਭਾਗ ਵਲੌਂ ਜਾਰੀ ਪੱਦਉਨਤ ਕੀਤੇ ਗਏ ਲੈਕਚਰਾਰਜ਼ ਅਤੇ ਰੀਵਰਸ਼ਨ ਜੋਨ ਵਿੱਚ ਦਰਜ ਲੈਕਚਰਾਰਾਂ ਦਾ ਮੇਨ ਮੁੱਦਾ ਵਿਚਾਰ ਅਧੀਨ ਰਿਹਾ ਜਥੇਬੰਦੀ ਵਲੌਂ ਫੈਸਲਾ ਕੀਤਾ ਗਿਆ ਕਿ ਮਾਨਯੋਗ ਸਿਖਿਆ ਮੰਤਰੀ ਨੂੰ ਮਿਲਕੇ ਪਹਿਲ ਦੇ ਆਧਾਰ ਤੇ ਮੁੱਦਾ ਹੱਲ ਕਰਾਉਣ ਦੀ ਕੌਸ਼ਿਸ ਕੀਤੀ ਜਾਵੇਗੀ ਤਾਂ ਜੋ ਦੱਸ -ਗਿਆਰਾਂ ਸਾਲਾਂ ਤੌਂ ਕੰਮ ਕਰ ਰਹੇ ਲੈਕਚਰਾਰਜ਼ ਬਿਨਾਂ ਕਿਸੇ ਮਾਨਸਿਕ ਤਨਾਅ ਅਤੇ ਬਿਨਾਂ ਜਿਸੇ ਵਿੱਤੀ ਨੁਕਸਾਨ ਦੇ ਕੰਮ ਕਰਦੇ ਰਹਿਣ ।ਇਸ ਮਸਲੇ ਨੁੰ ਹੱਲ ਕਰਾਉਣ ਲਈ ਸੂਬਾ ਪੱਧਰ ਤੇ ਸੰਘਰਸ ਅਤੇ ਮਾਨਯੋਗ ਹਾਈਕੋਰਟ ਵਿੱਚ ਅਪੀਲ ਕੀਤੀ ਜਾਵੇਗੀ। ਸੂਬਾ ਮੀਤ ਪ੍ਰਧਾਨ ਅਮਨ ਸਰਮਾ ਨੇ ਸਕੂਲ਼ਾਂ ਵਿੱਚ ਹੋ ਰਹੇ ਵਿਦਿਆ ਦੇ ਸੁਧਾਰਾਂ ਅਤੇ ਵਿਦਿਆਂਰਥੀਆਂ ਦੀ ਗਿਣਤੀ ਦੇ ਵਾਧੇ ਨੂੰ ਵਿਭਾਗ ਵਨੌਂ ਪੱਦਉਨਤ ਕੀਤੇ ਗੲੈ ਪ੍ਰਿੰਸੀਪਲ਼ਾਂ ਅਤੇ ਸਮੂਹ ਲੈਕਚਰਾਰ ਵਰਗ ਦੀ ਸਾਂਝੀ ਯਤਨਾਂ ਦਾ ਨਤੀਜਾ ਹੈ।
ਸੂਬਾ ਪ੍ਰਧਾਨ ਹਾਕਮ ਸਿੰਘ ਨੇ ਕਿਹਾ ਕਿ ਜਥੇਬੰਦੀ ਰੈਸਨਲਾਈਜੈਸਨ ਨੀਤੀ 2018 ਜੋ ਕਿ ਵੱਖ-ਵੱਖ ਜਥੇਬੰਦੀਆਂ ਦੁਆਰਾ ਅਤੇ ਸਿਖਿਆ ਸਕੱਤਰ ਕ੍ਰਿਸਨ ਕੁਮਾਰ ਨਾਲ ਮੀਟਿੰਗ ਵਿੱਚ ਪਾਸ ਕੀਤੀ ਗਈ ਸੀ ਨੂੰ ਸਕੂਲ਼ਾਂ ਵਿੱਚ ਭੇਜ ਕੇ ਲਾਗੂ ਕਰਾਉਣ ਲਈ ਸਿਖਿਆ ਮੰਤਰੀ ਨੂੰ ਅਪੀਲ ਕਰਦੀ ਹੈ।ਜਥੇਬੰਦੀ ਮਹਿਸੂਸ ਕਰਦੀ ਹੈ ਕਿ ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਂਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਰੈਸ਼ਨਲਾਈਜੈਸ਼ਨ ਨੀਤੀ 2018 ਸਕੁਲ਼ਾਂ ਵਿੱਚ 54 ਪੀਰੀਅਡ ਵਾਲੀ ਸਮਾਂ ਸਾਰਨੀ ਲਾਹੇਵੰਦ ਹੋਏਗੀ।ਜਿੰਨਾ ਸਕੁਲ਼ਾਂ ਵਿੱਚ ਵੋਕੇਸ਼ਨਲ ਸਟਰੀਮ ਅਧੀਨ ਵੋਕੇਸਨਲ ਲੈਕਚਰਾਰ ਕੰਮ ਕਰਦੇ ਹਨ ਉਨਾ ਸਕੂਲ਼ਾਂ ਵਿੱਚ ਐਨ.ਅੇਸ.ਐਫ.ਕਿਊਂ ਵਿਸਿਆਂ ਲਈ ਹੋਰ ਕਿਸੇ ਵੋਕੇਸਨਲ ਟ੍ਰੇਨਰ ਦੀ ਬਜਾਏ ਇੰਨਾਂ ਅਧਿਆਪਕਾਂ ਤੋਂ ਹੀ ਕੰਮ ਲਿਆ ਜਾ ਸਕਦਾ ਹੈ।ਜਥੇਬੰਦੀ ਮਹਿਸੂਸ ਕਰਦੀ ਹੈ ਕਿ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਈ .ਕੰਨਟੈਟ ਦੀ ਵੱਧ ਵਰਤੋਂ ਕਰਨ ਲਈ ਇੰਨਾਫਰਾਸਟਕਚ ਦਿੱਤਾ ਜਾਵੇ ਅਤੇ ਹਰੇਕ ਕਲਾਸ ਰੂਮ ਵਿੱਚ ਇੱਕ ਕੰਮਪੂਟਰ ਅਤੇ ਇੱਕ ਐਲ.ਸੀ.ਡੀ. ਦਾ ਪ੍ਰਬੰਧ ਯਕੀਨੀ ਬਣਾਉਣ ਲਈ ਸਕੂਲ਼ ਮੁੱਖੀ ਵਿਸੇਸ ਹਦਾਇਤਾਂ ਜਾਰੀ ਕੀਤੀਆ ਜਾਣ। ਇਸ ਵਿਸ਼ੇਸ ਮੋਕੇ ਤੇ ਜਥੇਬੰਦੀ ਦੇ ਸਰਪਸ੍ਰਤ ਸੁਖਦੇਵ ਸਿੰਘ ਰਾਣਾ ਵਲੌਂ ਯੁਨੀਅਨ ਦਾ ਸੰਵਿਧਾਨ ਜਾਰੀ ਕੀਤਾ ਗਿਆ।ਇਸ ਮੋਕੈ ਜਸਵੀਰ ਸਿੰਘ ਗੋਸਲ,ਬਲਰਾਜ ਬਾਜਵਾ,ਕੋਸਿਲ ਕੁਮਾਰ,ਵਿਕਾਸ,ਹਰਜੀਤ ਬਲਾੜ੍ਹੀ,ਅਰੂਨ ਕੁਮਾਰ,ਹਰੀਸ ਬਾਂਸਲ ,ਸੰਜੀਵ ਵਰਮਾ ਅਤੇ ਅਮਨ ਸਰਮਾ,ਹਾਜ਼ਰ ਸਨ।