ਰਜਨੀਸ਼ ਸਰੀਨ
ਨਵਾਂਸ਼ਹਿਰ, 22 ਅਕਤੂਬਰ 2019 - ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨਰ ਦੀ ਮੈਂਬਰ ਸ੍ਰੀਮਤੀ ਮੰਜੂ ਦਲੇਰ ਨੇ ਅੱਜ ਇੱਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਸਫ਼ਾਈ ਸੇਵਕਾਂ ਦੀ ਬੇਹਤਰੀ ਲਈ ਮੀਟਿੰਗ ਕਰਦਿਆਂ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਜ਼ਿਲ੍ਹੇ ’ਚ ਕਿਸੇ ਵੀ ਸੀਵਰ ਮੈਨ ਹੋਲ ’ਚ ਸਫ਼ਾਈ ਸੇਵਕ ਨੂੰ ਉਤਾਰਨ ਦੀ ਬਜਾਏ ਮਕੈਨੀਕਲੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਸੀਵਰ ਹਾਦਸਿਆਂ ਦੌਰਾਨ ਮਾਰੇ ਜਾਂਦੇ ਸਫ਼ਾਈ ਸੇਵਕਾਂ ਦੀ ਮੌਜੂਦਾ ਮੁਆਵਜ਼ਾ ਰਾਸ਼ੀ 10 ਲੱਖ ਤੋਂ ਵਧਾ ਕੇ 25 ਲੱਖ ਰੁਪਏ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ਪਰ ਫ਼ਿਰ ਵੀ ਅਜਿਹੇ ਦੁਖਾਂਤ ਨਾ ਵਾਪਰਨ ਦੇਣ ਲਈ, ਸੀਵਰ ਦੀ ਸਫ਼ਾਈ ਦੀ ਮਸ਼ੀਨੀਕਰਣ ਵਿਧੀ ਅਪਣਾਈ ਜਾਵੇ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਦੀ ਹਾਜ਼ਰੀ ’ਚ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅੱਗੇ ਆਖਿਆ ਕਿ ਸਵਾਈ ਸੇਵਕਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਲਾਭ ਵੀ ਦਿੱਤਾ ਜਾਵੇ ਅਤੇ ਕੇਂਦਰ ਵੱਲੋਂ ਇਸ ਸਕੀਮ ਦੇ ਦੂਸਰੇ ਪੜਾਅ, ਜੋ ਕਿ ਬੇਘਰਾਂ ਲਈ ਹੋਵੇਗਾ, ਨੂੰ ਵੀ ਜਲਦ ਲਾਗੂ ਕੀਤਾ ਜਾ ਰਿਹਾ ਹੈ। ਮੀਟਿੰਗ ’ਚ ਮੌਜੂਦ ਡੀ ਡੀ ਪੀ ਓ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਸਾਲ 2011 ਦੀ ਪੰਜਾਬ ਆਰਥਿਕ ਤੇ ਜਾਤੀ ਆਧਾਰਿਤ ਜਨ ਗਣਨਾ ਦੇ ਆਧਾਰ ’ਤੇ ਜ਼ਿਲ੍ਹੇ ’ਚ 120 ਲਾਭਪਾਤਰੀਆਂ ਨੂੰ ਤੀਸਰੀ ਕਿਸ਼ਤ ਦਿੱਤੀ ਜਾ ਰਹੀ ਹੈ।
ਸ੍ਰੀਮਤੀ ਦਲੇਰ ਨੇ ਜ਼ਿਲ੍ਹਾ ਸਿਖਿਆ ਅਫ਼ਸਰ ਹਰਚਰਨ ਸਿੰਘ ਪਾਸੋਂ ਸਫ਼ਾਈ ਸੇਵਕਾਂ ਦੇ ਬੱਚਿਆਂ ਨੂੰ ਮਿਆਰੀ ਸਿਖਿਆ ਮੁਹੱਈਆ ਕਰਵਾਉਣ ਸਬੰਧੀ ਜਾਣਕਾਰੀ ਲੈਂੀਦਆਂ, ‘ਰਾਈਟ ਟੂ ਸਰਵਿਸ ਐਕਟ’ ’ਚ ਦਰਜ ਸ਼ਰਤਾਂ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ’ਤੇ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇੱਕ ਸਫ਼ਾਈ ਸੇਵਕ ਦਾ ਬੱਚਾ ਵੀ ਕਾਨਵੈਂਟ ਤੇ ਮਾਡਲ ਸਕੂਲਾਂ ’ਚ ਪੜ੍ਹਨ ਦਾ ਹੱਕ ਰੱਖਦਾ ਹੈ ਅਤੇ ਆਰ ਟੀ ਈ ਐਕਟ ’ਚ ਇਸ ਸਬੰਧੀ ਕਮਜ਼ੋਰ ਵਰਗਾਂ ਲਈ ਵਿਸ਼ੇਸ਼ ਹੱਕ ਰਾਖਵੇਂ ਕੀਤੇ ਗਏ ਹਨ। ਜ਼ਿਲ੍ਹਾ ਸਿਖਿਆ ਅਫ਼ਸਰ ਨੇ ਦੱਸਿਆ ਕਿ ਇਸ ਮੌਕੇ ਜ਼ਿਲ੍ਹੇ ’ਚ ਪ੍ਰਾਇਮਰੀ ਕਲਾਸਾਂ ’ਚ 10635 ਐਸ ਸੀ ਬੱਚੇ ਅਤੇ ਅਪਰ ਪ੍ਰਾਇਮਰੀ ਸਕੂਲਾਂ ’ਚ 18639 ਐਸ ਸੀ ਬੱਚੇ ਸਿਖਿਆ ਪ੍ਰਾਪਤ ਕਰ ਰਹੇ ਹਨ।
ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਧਿਕਾਰੀ ਕਮਲਜੀਤ ਰਤਨ ਨੇ ਇਸ ਮੌਕੇ ਸਫ਼ਾਈ ਸੇਵਕਾਂ ਅਤੇ ਕਮਜ਼ੋਰ ਵਰਗਾਂ ਲਈ ਸਰਕਾਰ ਵੱਲੋਂ ਐਸ ਸੀ ਕਾਰਪੋਰੇਸ਼ਨ ਅਤੇ ਵਿਭਾਗ ਰਾਹੀਂ ਚਲਾਈਆਂ ਜਾ ਰਹੀਆਂ ਵਿੱਤੀ ਸਕੀਮਾਂ ਦਾ ਵੇਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਐਸ ਸੀ/ਐਸ ਟੀ ਵਧੀਕੀ (ਰੋਕਥਾਮ) ਐਕਟ 1989 ਤਹਿਤ ਬਣੀ ਕਮੇਟੀ ਦੀ ਹਾਲੀਆ ਹੋਈ ਮੀਟਿੰਗ ’ਚ ਐਸ ਸੀ ਐਕਟ ਤਹਿਤ ਦਰਜ 7 ਮੁਕੱਦਮਿਆਂ ’ਚ 8 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਕਮਿਸ਼ਨਰ ਮੈਂਬਰ ਵੱਲੋਂ ਅਧਿਕਾਰੀ ਨੂੰ ਜ਼ਿਲ੍ਹੇ ’ਚ ਮਲੀਨ ਕਿੱਤਾ (ਹੱਥਾਂ ਨਾਲ ਮੈਲਾ ਢੋਣ) ਵਾਲਿਆਂ ਦਾ ਸਰਵੇਖਣ ਕਰਨ ਲਈ ਵੀ ਆਖਿਆ ਗਿਆ।
ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੀ ਮੈਂਬਰ ਨੇ ਇਸ ਮੌਕੇ ਲੀਡ ਬੈਂਕ ਮੈਨੇਜਰ ਐਮ ਐਲ ਗਰਗ ਨੂੰ ਐਸ ਸੀ/ਐਸ ਟੀ ਅਤੇ ਔਰਤਾਂ ਨੂੰ ਸਵੈ-ਰੋਜ਼ਗਾਰ ਮੌਕੇ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ ’ਤੇ ਚਲਾਈ ਗਈ ‘ਸਟੈਂਡ ਅਪ ਇੰਡੀਆ’ ਯੋਜਨਾ ਦਾ ਪ੍ਰਚਾਰ ਕਰਨ ਲਈ ਨਗਰ ਕੌਂਸਲ ਇਲਾਕਿਆਂ ’ਚ ਕੈਂਪ ਲਾਉਣ ਲਈ ਆਖਿਆ ਗਿਆ।
ਇਸ ਤੋਂ ਪਹਿਲਾਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਨਾਲ ਅਤੇ ਸਫ਼ਾਈ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਸ੍ਰੀਮਤੀ ਮੰਜੂ ਦਲੇਰ, ਮੈਂਬਰ, ਰਾਸ਼ਟਰੀ ਸਫ਼ਾਈ ਕਮਿਸ਼ਨ ਨੇ ਸਫ਼ਾਈ ਕਰਮਚਾਰੀਆਂ ਦਾ ਸਾਲ ’ਚ ਦੋ ਵਾਰ, ਸਰਕਾਰੀ ਹਸਪਤਾਲ ਵਿਖੇ ਸਿਹਤ ਚੈਕ ਅਪ ਕੈਂਪ ਅਤੇ ਲੋੜੀਂਦੇ ਟੈਸਟ ਕਰਵਾਉਣੇ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਨੇ ਸਿਵਲ ਸਰਜਨ ਡਾ. ਆਰ ਪੀ ਭਾਟੀਆ ਨੂੰ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਸਕੀਮ’ ਦਾ ਲਾਭ ਸਫ਼ਾਈ ਸੇਵਕਾਂ ਤੱਕ ਪਹੁੰਚਣਾਉ