ਗੁਰਨਾਮ ਸਿੱਧੂ
ਫਿਰੋਜ਼ਪੁਰ : ਪ੍ਰੈਸ ਕਲੱਬ ਜ਼ਿਲ੍ਹਾ ਫਿਰੋਜ਼ਪਰ ਵਿਖੇ ਕਾਨਫਰੰਸ ਕਰਦੇ ਹੋਏ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਫਿਰੋਜ਼ਪੁਰ ਨੇ ਆਖਿਆ ਕਿ ਸਤੀਏ ਵਾਲਾ ਏਰੀਆ ਦੇ ਪਟਵਾਰੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਦੇ ਬਾਵਜੂਦ ਵੀ ਅੱਜ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਸਿਆਸੀ ਦਬਾਅ ਕਾਰਨ ਉਸ ਦੇ ਰਿਸ਼ਤੇਦਾਰ ਪਟਵਾਰੀ ਬਲਜੀਤ ਸਿੰਘ ਨੂੰ ਪਿੰਡ ਸਤੀਏਵਾਲਾ ਦਾ ਪੱਕਾ ਚਾਰਜ ਅਤੇ ਬਜੀਦਪੁਰ ਦਾ ਵਾਧੂ ਚਾਰਜ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਡਿਪਟੀ ਕਮਿਸ਼ਨਰ ਵਿਧਾਇਕਾਂ ਦੇ ਦਬਾਅ ਹੇਠ ਆ ਗਏ ਹਨ, ਕਿਉਂਕਿ ਸਤੀਏਵਾਲਾ ਦੀਆਂ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਵੱਲੋਂ ਪਟਵਾਰ ਸਰਕਲ ਸਤੀਏਵਾਲਾ ਤਹਿ ਵਾ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਇਕ ਬੇਨਤੀ ਪੱਤਰ 26 ਅਗਸਤ 2019 ਪਟਵਾਰ ਹਲਕਾ ਸਤੀਏਵਾਲਾ ਤਹਿ. ਵਾ ਜ਼ਿਲ੍ਹਾ ਫਿਰੋਜ਼ਪੁਰ ਦੇ ਰਿਸ਼ਵਤਖੋਰ ਪਟਵਾਰੀ ਬਲਜੀਤ ਸਿੰਘ ਤੋਂ ਵਾਧੂ ਚਾਰਜ ਵਾਪਸ ਲੈ ਕੇ ਕਿਸੇ ਹੋਰ ਪਟਵਾਰੀ ਨੂੰ ਦੇਣ ਸਬੰਧ ਦਰਖਾਸਤ ਦਿੱਤੀ ਸੀ ।
ਜਿਸ ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਪਿੱਠ ਅੰਕਣ ਨੰਬਰ 948-951 ਮਿਤੀ 4 ਸਤੰਬਰ 2019 ਰਾਹੀਂ ਪਟਵਾਰੀ ਬਲਜੀਤ ਸਿੰਘ ਤੋਂ ਵਾਧੂ ਚਾਰਜ ਵਾਪਸ ਲੈ ਕੇ ਪਟਵਾਰ ਹਲਕਾ ਸਤੀਏਵਾਲਾ ਦਾ ਵਾਧੂ ਚਾਰਜ ਸੁਖਦੇਵ ਸਿੰਘ ਪਟਵਾਰੀ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਸਨ, ਪਰ ਚਾਰਜ ਵਾਪਸ ਲੈਣ ਦੀ ਬਜਾਏ ਅਚਾਨਕ 9 ਦਿਨ ਬਾਅਦ ਬਲਜੀਤ ਸਿੰਘ ਪਟਵਾਰੀ ਨੂੰ ਫਿਰ ਡਿਪਟੀ ਕਮਿਸ਼ਨਰ ਵੱਲੋਂ ਵਾਪਸ ਪੱਤਰ ਨੰਬਰ 979-983 ਮਿਤੀ 13 ਸਤੰਬਰ 2019 ਰਾਹੀਂ ਸਤੀਏਵਾਲਾ ਦਾ ਵਾਧੂ ਚਾਰਜ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਸਤੀਏਵਾਲਾ ਦੇ ਲੋਕਾਂ ਵਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਿਤੀ 10 ਅਕਤੂਬਰ 2019 ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਗਿਆ ਸੀ ਕਿ ਇਸ ਪਟਵਾਰੀ ਤੋਂ ਚਾਰਜ ਵਾਪਸ ਲੈ ਕੇ ਕਿਸੇ ਹੋਰ ਪਟਵਾਰੀ ਨੂੰ ਦਿੱਤਾ ਜਾਵੇ, ਪਰ ਹੱਦ ਤੋਂ ਉਦੋਂ ਹੋ ਗਈ ਜਦੋਂ ਲੋਕਾਂ ਦੀ ਮੰਗਾਂ ਨੂੰ ਪਾਸੇ ਰੱਖ ਕੇ ਡਿਪਟੀ ਕਮਿਸ਼ਨਰ ਵੱਲੋਂ ਚਾਰਜ ਵਾਪਸ ਤਾਂ ਕੀ ਲੈਣਾ ਸੀ ਸਗੋਂ ਸਿਆਸੀ ਦਬਾਅ ਹੇਠ ਫਿਰ ਉਸੇ ਰਿਸ਼ਵਤਖੋਰ ਪਟਵਾਰੀ ਨੂੰ ਸਤੀਏਵਾਲਾ ਦਾ ਪੱਕਾ ਚਾਰਜ ਪੱਤਰ ਨੰਬਰ 1166-68 ਮਿਤੀ 18 ਅਕਤੂਬਰ 2019 ਨੂੰ ਅਤੇ ਵਾਧੂ ਚਾਰਜ ਬਾਜੀਦਪੁਰ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਡਿਪਟੀ ਕਮਿਸ਼ਨਰ ਭ੍ਰਿਸ਼ਟ ਲੋਕਾਂ ਦੇ ਨਾਲ ਖਲੋਤੇ ਹਨ। ਫਿਰ ਡਿਪਟੀ ਕਮਿਸ਼ਨਰ ਦੱਸਣ ਜੋ ਦਰਖਾਸਤਾਂ ਤੇ ਇਨਕੁਆਰੀਆਂ ਇਨ੍ਹਾਂ ਤੇ ਲਾਈਆਂ ਨੇ ਉਨ੍ਹਾਂ ਵਿਚ ਇਨਸਾਫ ਦੇ ਸਕਣਗੇ?ਪਟਵਾਰੀ 'ਤੇ ਕਾਰਵਾਈ ਕਰ ਸਣਗੇ ? ਕਿਉਂਕਿ ਡਿਪਟੀ ਕਮਿਸ਼ਨਰ ਸਿਆਸੀ ਦਬਾਅ ਹੇਠ ਹਨ।
ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੂਹ ਸਤੀਏ ਵਾਲਾ ਨਿਵਾਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਤੋਂ ਬਾਅਦ ਇਕ ਵਿਸ਼ਾਲ ਧਰਨਾ ਦੇਣਗੇ ਤੇ ਡਿਪਟੀ ਕਮਿਸ਼ਨਰ ਨੂੰ ਇਸ ਦਾ ਤਬਾਦਲਾ ਕਰਨ ਲਈ ਮਜ਼ਬੂਰ ਕਰਨਗੇ। ਸਾਨੂੰ ਡਿਪਟੀ ਕਮਿਸ਼ਨਰ ਦੱਸਣ ਕਿ ਆਪਣੇ ਦਫਤਰਾਂ ਵਿਚ ਲਈ ਜਾਂਦੀ ਰਿਸ਼ਵਤ ਬੰਦ ਕਰਾਉਣਗੇ ਨਹੀਂ ਕਰਾਉਣਗੇ ਕਿਉਂਕਿ ਸਿਆਸੀ ਧਿਰਾਂ ਨੇ ਆਪਣੀ ਮਰਜ਼ੀ ਨਾਲ ਪੈਸੇ ਵਾਲੀਆਂ ਸੀਟਾਂ ਤੇ ਆਪਣੇ ਚਹੇਤੇ ਮੁਲਾਜ਼ਮ ਰਖਵਾਏ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਿਸ਼ਵਤ ਬੰਦ ਕਰਾਉਣ ਲਈ ਆਪਣੀ ਪੂਰੀ ਤਾਕਤ ਲਾਵੇਗਾ ਤੇ ਦਫਤਰਾਂ ਵਿਚ ਹੁੰਦੀ ਲੁੱਟ ਬੰਦ ਕਰਵਾਏਗਾ। ਇਸ ਮੌਕੇ ਤੇਜਿੰਦਰ ਸਿੰਘ ਦਿਉਲ ਜ਼ਿਲ੍ਹਾ ਯੂਥ ਪ੍ਰਧਾਨ, ਜਤਿੰਦਰ ਸਿੰਘ ਜਨਰਲ ਸਕੱਤਰ ਯੁਥ ਜ਼ਿਲ੍ਹਾ ਫਿਰੋਜ਼ਪੁਰ, ਜਗਜੀਤ ਸਿੰਘ ਦਫਤਰ ਸਕੱਤਰ ਫਿਰੋਜ਼ਪੁਰ, ਮਨਮੀਤ ਸਿੰਘ ਸ਼ਹਿਰੀ ਪ੍ਰਧਾਨ ਫਿਰੋਜ਼ਪੁਰ, ਸੁਖਚੈਨ ਸਿੰਘ ਆਦਿ ਨੇ ਵੀ ਰਿਸ਼ਵਤ ਖੋਰੀ ਦੇ ਖਿਲਾਫ ਅਵਾਜ਼ ਬੁਲੰਦ ਕਰਨ ਲਈ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।