ਗੁਰਨਾਮ ਸਿੱਧੂ
ਫਿਰੋਜ਼ਪੁਰ, 22 ਅਕਤੂਬਰ 2019 - ਜ਼ਿਲ੍ਹਾ ਯੋਗਾ ਐਸੋਸੀਏਸ਼ਨ ਫਿਰੋਜ਼ਪੁਰ ਦੀ ਮੀਟਿੰਗ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਧਾਨ ਅਨਿਰੁਧ ਗੁਪਤਾ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਜ਼ਿਲ੍ਹਾ ਯੋਗ ਚੈਪੀਅਨਸ਼ਿਪ ਕਰਵਾਉਣ ਲਈ ਚਰਚਾ ਕਰਨ ਦੇ ਇਲਾਵਾ ਰੂਪ ਰੇਖਾ ਤਿਆਰ ਕੀਤੀ ਗਈ। ਡਾ. ਗੁਰਨਾਮ ਸਿੰਘ, ਸਰਿਤਾ, ਵਿਸ਼ਵਬੰਧੂ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਵੱਖ ਵੱਖ ਵਰਗਾਂ ਦੇ ਵਿਦਿਆਰਥੀ ਦੇ ਵਿਚਾਲੇ 29 ਅਕਤੂਬਰ ਨੂੰ ਦਾਸ ਐਂਡ ਬਰਾਊਂਨ ਸਕੂਲ ਦੇ ਗੈਲੇਸਰੀ ਸੈਂਟਰ ਵਿਚ ਸਵੇਰੇ 11 ਵਜੇ ਜ਼ਿਲ੍ਹਾ ਪੱਧਰ ਤੇ ਚੈਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ ਅਤੇ ਯੋਗ ਆਸਨਾਂ ਦੇ ਜਰੀਏ ਕਰਤੱਵ ਵਿਖਾ ਕੇ ਉਨ੍ਹਾਂ ਦੇ ਲਾਭ ਦੇ ਬਾਰੇ ਵਿਚ ਜਾਣਕਾਰੀ ਪ੍ਰਦਾਨ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਅੰਡਰ-08 ਤੋਂ 10, 10 ਤੋਂ 12, 12 ਤੋਂ 14 ਅਤੇ 14 ਤੋਂ 16 ਇਨ੍ਹਾਂ ਚਾਰ ਵਰਗਾਂ ਵਿਚ ਹੋਣ ਵਾਲੀ ਪ੍ਰਤੀਯੋਗਤਾ ਵਿਚ ਯੋਗ ਦੇ ਅਨੁਭਵੀ ਕੋਚ ਜੱਜ ਦੀ ਭੂਮਿਕਾ ਨਿਭਾਉਣਗੇ। ਪ੍ਰਤੀਯੋਗਤਾ ਵਿਚ ਅਵੱੀਲ ਰਹਿਣ ਵਾਲਿਆਂ ਨੂੰ ਮੈਡਲ ਅਤੇ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਯੋਗ ਪ੍ਰੇਮੀਆਂ ਨੂੰ ਐਸੋਸੀਏਸ਼ਨ ਨਾਲ ਜੋੜਣ ਸਬੰਧੀ ਚਰਚਾ ਵੀ ਕੀਤੀ ਗਈ ਅਤੇ ਨੌਜਵਾਨਾਂ ਨੂੰ ਜੰਕ ਫੂਡ ਤੋਂ ਬਾਹਰ ਰਹਿ ਕੇ ਯੋਗ ਵੱਲ ਅਕਰਸ਼ਿਤ ਕਰਨ ਤੇ ਬਲ ਦਿੱਤਾ ਜਾਵੇਗਾ। ਅਨਿਰੁਧ ਗੁਪਤਾ ਨੇ ਕਿਹਾ ਕਿ ਯੋਗ ਸਿਰਫ ਰੋਗਾਂ ਨੂੰ ਦੂਰ ਕਰਨ ਦਾ ਸਾਧਨ ਹੀ ਨਹੀਂ ਬਲਕਿ ਸਰਕਾਰ ਵੱਲੋਂ ਇਸ ਨੂੰ ਸਪੋਰਟਸ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਜਰੀਏ ਨੌਜਵਾਨਾਂ ਨੂੰ ਇਸ ਦੇ ਨਾਲ ਜੋੜ ਕੇ ਜ਼ਿਲ੍ਹੇ ਦੇ ਇਲਾਵਾ ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਚੈਪੀਅਨਸ਼ਿਪ ਕਰਵਾਈ ਜਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਵੱਖ ਵੱਖ ਕਾਲੋਨੀਆਂ, ਪਾਰਕ ਵਿਚ ਯੋਗ ਕਲਾਸਾਂ ਦੀ ਗਿਣਤੀ ਵਧਾਈ ਜਾਵੇਗੀ ਤਾਂ ਕਿ ਸਾਰਿਆਂ ਨੂੰ ਯੋਗ ਨਾਲ ਜੋੜ ਕੇ ਰੋਗ ਮੁਕਤ ਸਮਾਜ ਬਣਾਇਾ ਜਾ ਸਕੇ। ਇਸ ਮੌਕੇ ਮਨੋਜ ਆਰਿਆ, ਡਾ. ਅਰਮਿੰਦਰ ਫਰਮਾਹ, ਅਸ਼ੋਕ ਸ਼ਰਮਾ, ਏਸੀ ਚਾਵਲਾ, ਦੇਵ ਰਾਜ ਦੱਤਾ, ਮਨਮੋਹਨ ਸ਼ਾਸ਼ਤਰੀ, ਰਾਕੇਸ਼ ਸ਼ਰਮਾ, ਦੀਪਕ ਕੁਮਾਰ, ਸੁਮਨ ਗੁਪਤਾ ਸਮੇਤ ਹੋਰ ਵੀ ਹਾਜ਼ਰ ਸਨ।