← ਪਿਛੇ ਪਰਤੋ
ਚੰਡੀਗੜ, 23 ਅਕਤੂਬਰ, 2019 : ਕਾਂਗਰਸ ਦੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਉਹਨਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਦੇ ਇਸ ਬਿਆਨ ਨੂੰ ਸਿਆਸੀ ਮਾਹਿਰ ਉਹਨਾਂ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਦੇਣ ਨਾਲ ਜੋੜ ਕੇ ਵੇਖ ਰਹੇ ਹਨ। ਨਵਜੋਤ ਕੌਰ ਸਿੱਧੂ ਪਹਿਲਾਂ ਵੀ ਵਿਵਾਦਗ੍ਰਸਤ ਬਿਆਨ ਦੇਣ ਲਈ ਜਾਣੇ ਜਾਂਦੇ ਹਨ। ਅਕਸਰ ਉਹਨਾਂ ਦੇ ਬਿਆਨਾਂ ਨਾਲ ਵਿਵਾਦ ਖੜ•ੇ ਹੁੰਦੇ ਰਹੇ ਹਨ। ਪਿਛਲੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਵੀ ਉਹਨਾਂ ਵੱਲੋਂ ਅਕਾਲੀ ਲੀਡਰਸ਼ਿਪ 'ਤੇ ਲਗਾਤਾਰ ਹਮਲੇ ਕਰਨ ਕਾਰਨ ਨਵੇਂ ਵਿਵਾਦ ਖੜ•ੇ ਹੁੰਦੇ ਰਹਿੰਦੇ ਸਨ। ਇਸ ਵਾਰ ਉਹਨਾਂ ਕਾਂਗਰਸ ਪਾਰਟੀ ਦੇ ਆਗੂਆਂ 'ਤੇ ਹਮਲਾ ਕਰਦਿਆਂ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਸਬੰਧ ਵਿਗਾੜਨ ਦਾ ਦੋਸ਼ੀ ਠਹਿਰਾਇਆ ਹੈ। ਉਥੇ ਹੀ ਉਹਨਾਂ ਆਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਭਾਜਪਾ 'ਚ ਵਾਪਸ ਜਾਣ ਦੀਆਂ ਖਬਰਾਂ ਕੇਵਲ ਅਫਵਾਹਾਂ ਹਨ। ਉਹਨਾਂ ਵੱਲੋਂ ਭਾਵੇਂ ਇਹਨਾਂ ਖਬਰਾਂ ਨੂੰ ਅਫਵਾਹਾਂ ਕਰਾਰ ਦਿੱਤਾ ਗਿਆ ਹੈ ਪਰ ਉਹਨਾਂ ਦੇ ਬਿਆਨ ਨੂੰ ਸਿਆਸੀ ਮਾਹਿਰ ਵੱਖਰੇ ਤੌਰ 'ਤੇ ਵੇਖ ਰਹੇ ਹਨ।
Total Responses : 189