← ਪਿਛੇ ਪਰਤੋ
ਮਮਦੋਟ, 23 ਅਕਤੂਬਰ, 2019 : ਸਭ ਤੋਂ ਵੱਡੀ ਖ਼ਬਰ ਕੈਨੇਡਾ ਦੇ ਸਰੀ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਤਿੰਨ ਸਾਲ ਪਹਿਲਾਂ ਨੌਜਵਾਨ ਰਾਜੀਵ ਗੱਖੜ ਰੋਜ਼ੀ ਰੋਟੀ ਦੇ ਲਈ ਕੈਨੇਡਾ ਗਿਆ ਸੀ ਅਤੇ ਅੱਜ ਵਾਪਰੇ ਅੱਗ ਦੇ ਭਿਆਨਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ I ਜਾਣਕਾਰੀ ਅਨੁਸਾਰ ਬਲਾਕ ਮਮਦੋਟ ਦੇ ਪਿੰਡ ਕੜਮਾਂ ਦਾ ਰਹਿਣ ਵਾਲਾ ਰਾਜੀਵ ਕੁਮਾਰ ਇੱਕ ਤੇਲ ਦੇ ਸਟੋਰ ਵਿਖੇ ਨੌਕਰੀ ਕਰ ਰਿਹਾ ਸੀ ਕਿ ਸਵੇਰੇ ਉਸ ਨੇ ਜਿਵੇਂ ਹੀ ਗੇਟ ਖੋਲ੍ਹਿਆ ਤਾਂ ਪਹਿਲਾਂ ਤੋਂ ਹੀ ਅੰਦਰ ਲੱਗੀ ਹੋਈ ਅੱਗ ਇਕਦਮ ਭੜਕੀ ਅਤੇ ਉਸ ਦੀ ਲਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ I ਦੱਸਣਯੋਗ ਇਹ ਹੋਵੇਗਾ ਕਿ ਮ੍ਰਿਤਕ ਰਾਜੀਵ ਕੁਮਾਰ ਛੇ ਮਹੀਨੇ ਪਹਿਲਾਂ ਵਿਆਹ ਕਰਾ ਕੇ ਵਾਪਸ ਕੈਨੇਡਾ ਗਿਆ ਸੀ . ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸੋਗ ਦੀ ਲਹਿਰ ਇਲਾਕੇ ਵਿੱਚ ਫੈਲ ਗਈ ਹੈ . ਪਰਿਵਾਰ ਇਨ੍ਹਾਂ ਸਦਮੇ ਵਿੱਚ ਹੈ ਕਿ ਉਸ ਨੂੰ ਕੋਈ ਵੀ ਸੁੱਝ-ਬੁਝ ਨਹੀਂ ਰਹੀ।
Total Responses : 942