ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 23 ਅਕਤੂਬਰ 2019: ਪਲਾਸਟਿਕ ਦੇ ਲਿਫਾਫੇ ਪੂਰੇ ਸੂਬੇ ਵਿੱਚ ਸਰਕਾਰ ਵੱਲੋਂ ਬੰਦ ਕੀਤੇ ਗਏ ਹਨ। ਪਰ ਕੁਝ ਲੋਕ ਲਿਫਾਫੇ ਬੰਦ ਦੀ ਮੁਹਿੰਮ ਦਾ ਸਾਥ ਨਹੀ ਦੇ ਰਹੇ। ਪਿਛਲੇ ਦਿਨੀਂ ਜ਼ੋਮਾਟੋ ਤੋਂ ਸ਼ਹਿਰ ਦੇ ਮਸ਼ਹੂਰ ਹਰਜੀਤ ਢਾਬੇ ਤੋਂ ਰਾਤ ਦਾ ਖਾਣਾ ਮੰਗਵਾਇਆ ਜਿਸ ਵਿੱਚ ਉਨਾਂ ਨੇ ਪ੍ਰਸ਼ਾਸਨ ਦੇ ਬਿਨਾਂ ਡਰ ਤੋ ਪਲਾਸਟਿਕ ਦਾ ਲਿਫਾਫਾ ਲਾਇਆ।ਜਦੋਂ ਇਸਦੀ ਸ਼ਿਕਾਇਤ ਅਧਿਕਾਰੀਆਂ ਨੂੰ ਕੀਤੀ ਗਈ ਤਾਂ ਚੀਫ ਸੇਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ ਭੁੱਲਰ ਅਤੇ ਉਹਨਾਂ ਦੀ ਟੀਮ ਵਲੋਂ ਮੌਕੇ ਤੇ ਜਾਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਾਣੀ ਦੀ ਨਿਕਾਸੀ ਦੀ ਵੀ ਸਮੱਸਿਆ ਸਾਹਮਣੇ ਆਈ। ਅਧਿਕਾਰੀਆਂ ਮੁਤਾਬਿਕ ਹਰਜੀਤ ਵੇਜੀਟੇਰੀਅਨ ਢਾਬੇ ਦਾ ਚਲਾਨ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੀ ਮਸ਼ਹੂਰ ਬੁਰਗਰ ਬਣਾਉਣ ਵਾਲੀ ਫਰਮ ਬਰਗਰ ਬਾਈਟਸ ਤੇ ਵੀ ਚੈਕਿੰਗ ਦੌਰਾਨ ਡਿਸਪੋਜੇਬਲ ਦੀ ਵਰਤੋਂ ਅਤੇ ਸੁੱਕਾ,ਗਿੱਲਾ ਕੂੜਾ ਇੱਕੋ ਜਗ੍ਹਾ ਤੇ ਪਾਏ ਜਾਣ ਕਰਕੇ ਚਲਾਨ ਕੱਟਿਆ ਗਿਆ। ਇਸਦੇ ਨਾਲ ਹੀ ਬਰਗਰ ਬਾਈਟਸ ਤੇ ਚੈਕਿੰਗ ਦੌਰਾਨ ਸਬਜ਼ੀਆਂ ਦੀ ਹਾਲਤ ਬੜੀ ਖਰਾਬ ਪਾਈ ਗਈ ਜੋ ਕਿ ਖਾਣ ਲਾਇਕ ਨਹੀਂ ਸੀ।
ਇਸ ਮਾਮਲੇ ਤੇ ਕੀ ਕਹਿਣਾ ਹੈ ਚੀਫ ਸੈਨੇਟਰੀ ਇੰਸਪੈਕਟਰ ਦਾ।
ਇਸ ਮਾਮਲੇ ਤੇ ਜਦੋਂ ਨਗਰ ਕੌਂਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਫਰੀਦਕੋਟ ਦੇ ਸਾਰੇ ਜ਼ੋਮਾਟੋ ਵਰਕਰ ਆਪਣੇ ਆਪਣੇ ਨਾਮ ਕਮੇਟੀ ਘਰ ਚ ਜਮਾਂ ਕਰਵਾਉਣ ਤਾਂ ਕਿ ਉਹਨਾਂ ਵਲੋਂ ਕੋਈ ਗਲਤ ਸਪਲਾਈ ਨਾ ਹੋ ਸਕੇ। ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਵੀ ਪਲਾਸਟਿਕ ਦੇ ਲਿਫਾਫੇ ਭੇਜਦੇ ਹਨ ਤਾਂ ਉਹਨਾਂ ਖਿਲਾਫ ਸ਼ਿਕਾਇਤ ਕੀਤੀ ਜਾਵੇ। ਉਹਨਾਂ ਕਿਹਾ ਕਿ ਜ਼ੋਮਾਟੋ ਆਪਣੀ ਟੇਪ ਜੋ ਲਿਫਾਫੇ ਦੇ ਉਪਰ ਲਗਾਉਂਦੇ ਹਨ ਉਸ ਉੱਪਰ ਵੀ ਪਾਬੰਧੀ ਜਤਾਈ।