ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ‘ਊਰਜਾ ਬਚਾਓ’ ਵਿਸ਼ੇ ਦੇ ਅਧਾਰ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ । ਇਹ ਮੁਕਾਬਲੇ ਚੋਥੀ ਤੋਂ ਛੇਂਵੀ ਅਤੇ ਸੱਤਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਤੱਕ ਕਰਵਾਏ ਗਏ । ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਇਸ ਮੁਕਾਬਲੇ ਵਿੱਚ ਭਾਗ ਲਿਆ । ਵਿਦਿਆਰਥੀਆਂ ਨੂੰ ਊਰਜਾ ਬਚਾਓ ਦੇ ਅਧਾਰ ਤੇ ਤਿੰਨ ਵਿਸ਼ੇ ਦਿੱਤੇ ਗਏ ਜਿਨਾਂ ਵਿੱਚੋਂ ਉਹਨਾਂ ਨੇ ਆਪਣਾ ਮਨਪਸੰਦ ਵਿਸ਼ਾ ਚੁਣ ਕੇ ਪੇਂਟਿੰਗਾ ਬਣਾਈਆ । ਇਸ ਮੁਕਾਬਲੇ ਵਿੱਚ ਗਰੁੱਪ ਏ ਵਿੱਚੋਂ ਕਨਿਸ਼ਕਾ ਨੇ ਪਹਿਲਾ, ਪਰਮਜੀਤ ਕੌਰ ਨੇ ਦੂਜਾ ਤੇ ਜੈਸਮੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ । ਗਰੁੱਪ ਬੀ ਵਿੱਚੋਂ ਪ੍ਰਭਲੀਨ ਕੌਰ ਨੇ ਪਹਿਲਾ, ਬਲਜੋਤ ਸਿੰਘ ਸਮਰਾ ਨੇ ਦੂਜਾ ਤੇ ਜਗਮੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ । ਅਖੀਰ ਵਿੱਚ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਊਰਜਾ ਬਚਾਉਣ ਲਈ ਪ੍ਰੇਰਿਤ ਕੀਤਾ ।
ਇਸ ਮੌਕੇ ਗੁਰਚਰਨ ਸਿੰਘ, ਸ਼ਮਸ਼ੇਰ ਸਿੰਘ, ਦੇਸ ਰਾਜ ਸਿੰਘ, ਜਗਮੀਤ ਸਿੰਘ, ਨਛੱਤਰ ਸਿੰਘ, ਰਾਜਵਿੰਦਰ ਕੋਰ ਥਿਆੜਾ, ਸੰਦੀਪ ਕੋਰ, ਅਨੁਰਾਧਾ, ਸੰਦੀਪ ਕੋਰ ਢਿੱਲੋਂ, ਰਾਜਵਿੰਦਰ ਕੋਰ ਸੰਧੂ, ਬਬੀਤਾ ਸੁਮਨ, ਮਨਪ੍ਰੀਤ ਕੋਰ, ਬਲਜੀਤ ਕੋਰ, ਅੰਜੂ ਭਾਟੀਆ, ਰਾਜਵਿੰਦਰ ਕੋਰ ਅਟਵਾਲ, ਬਲਜੀਤ ਕੋਰ ਬਾਜਵਾ, ਰੁਪਿੰਦਰ ਕੋਰ, ਮਨਦੀਪ ਕੋਰ, ਸੀਮਾ, ਹਰਪ੍ਰੀਤ ਕੋਰ, ਸ੍ਰੀ ਲਕਸ਼ਮੀ, ਪਰਮਿੰਦਰ ਕੋਰ, ਰਾਜਵਿੰਦਰ ਕੋਰ, ਸੁਸ਼ਮਾ ਕੋਰ, ਜਸਪ੍ਰੀਤ ਕੋਰ, ਸ਼ਵੈਤਾ ਸ਼ਰਮਾ ਆਦਿ ਸਟਾਫ ਹਾਜ਼ਰ ਸਨ ।