← ਪਿਛੇ ਪਰਤੋ
ਜੀ ਐੱਸ ਪੰਨੂ
ਪਟਿਆਲਾ, 1 ਨਵੰਬਰ 2019 - ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਖੇਡ ਵਿਭਾਗ ਪਟਿਆਲਾ ਵੱਲੋਂ ਪੰਜਾਬ ਰਾਜ ਖੇਡਾਂ ਸਬੰਧੀਂ ਤੀਰਅੰਦਾਜ਼ੀ (ਆਰਚਰੀ) ਲਈ ਮਰਦਾਂ ਅਤੇ ਮਹਿਲਾਵਾਂ ਦੇ ਅੰਡਰ-25 ਲਈ ਚੋਣ ਟ੍ਰਾਇਲ 3 ਨਵੰਬਰ ਨੂੰ ਲਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਚਾਹਵਾਨ ਖਿਡਾਰੀ ਆਪਣੇ ਲੋੜੀਂਦੇ ਦਸਤਾਵੇਜ ਲੈਕੇ 3 ਨਵੰਬਰ ਨੂੰ ਸਵੇਰੇ 10 ਵਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੁੱਜ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣ ਟ੍ਰਾਇਲਜ ਦੌਰਾਨ ਤੀਰਅੰਦਾਜ਼ੀ ਦੇ ਚੁਣੇ ਗਏ ਖਿਡਾਰੀ ਪੰਜਾਬ ਰਾਜ ਖੇਡਾਂ 'ਚ ਹਿੱਸਾ ਲੈ ਸਕਣਗੇ।
Total Responses : 267