ਜੀ ਐੱਸ ਪੰਨੂ
ਪਟਿਆਲਾ, 4 ਨਵੰਬਰ 2019 - ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਦੌੜਾਂ ਚਲਦੀਆਂ ਰਹਿੰਦੀਆਂ ਹਨ ਪਹਿਲਾਂ ਲੋਕ ਪਿੰਡਾਂ ਵਿੱਚ ਗੁੱਟ ਬਣਾ ਕੇ ਲੜਦੇ ਸਨ ਸਮੇਂ ਨਾਲ ਪੇਂਡੂ ਪਾਰਟੀਆਂ ਤੇ ਧਾਰਮਿਕ ਪਾਰਟੀਆਂ ਬਣੀਆਂ। ਇਨ੍ਹਾਂ ਲਈ ਲੋਕ ਲੜੇ, ਹੁਣ ਰਾਜਨੀਤਿਕ ਪਾਰਟੀਆਂ ਬਣ ਗਈਆਂ ਤੇ ਹੁਣ ਲੋਕ ਰਾਜਨੀਤਿਕ ਪਾਰਟੀਆਂ ਬਣਾ ਕੇ ਲੜ ਰਹੇ ਹਨ। ਸ਼ਹਿਰਾਂ ਵਿੱਚ ਮੁਹਲਿਆਂ ਵਿੱਚ ਬਦਮਾਸ਼ੀ ਕਰਕੇ ਲੜਾਈ ਹੁੰਦੀ ਹੈ। ਰਾਜਨੀਤਕ ਪਾਰਟੀਆਂ ਨੇ ਇਨ੍ਹਾਂ ਲੜਾਈਆਂ ਦਾ ਫਾਇਦਾ ਲੈ ਕੇ ਆਪਣਾ ਉੱਲੂ ਸਿੱਧਾ ਕੀਤਾ ਤੇ ਕਿਸੇ ਇਕ ਧਿਰ ਨੂੰ ਮਦਦ ਕਰਕੇ ਆਪਣਾ ਵੋਟ ਬੈਂਕ ਪੱਕਾ ਕੀਤਾ। ਇਸ ਤੋਂ ਗੈਂਗਸਟਰ ਪੈਦਾ ਹੋ ਗਏ ਰਾਜਨੀਤਿਕਾਂ ਨੇ ਗੈਂਗਸਟਰਜ਼ ਦੀ ਮਦਦ ਕਰਨੀ ਸ਼ੁਰੂ ਕੀਤੀ ਤੇ ਆਪਣੇ ਆਪਣੇ ਗੈਂਗਸਟਰ ਬਣਾ ਲਏ। ਜੋ ਹੁਣ ਵੀ ਪੂਰੀ ਤਰ੍ਹਾਂ ਭਲਵਾਨੀ ਦੇ ਦੌਰ ਵਿੱਚੋਂ ਚੱਲ ਰਹੇ ਹਨ। ਇੱਥੋਂ ਤੱਕ ਕਿ ਹੁਣ ਜ਼ੇਲ੍ਹਾਂ ਵਿੱਚ ਵੀ ਗੈਂਗਸਟਰੀ ਹੋ ਰਹੀ ਹੈ। ਪਰ ਹੁਣ ਇੱਕ ਹੋਰ ਰਿਵਾਜ ਚੱਲ ਪਿਆ ਹੈ ਬਾਊਂਸਰ ਰੱਖਣ ਦਾ। ਜਿਨਾਂ ਨੂੰ ਦੂਜੇ ਸ਼ਬਦਾਂ ਵਿੱਚ ਜਾਤੀ ਬਾਡੀਗਾਰਡ ਕਿਹਾ ਜਾਂਦਾ ਹੈ। ਜਿਨ੍ਹਾਂ ਨੂੰ ਇਸ ਕੰਮ ਦੇ ਬਣਦੇ ਪੈਸੇ ਦਿੱਤੇ ਜਾਂਦੇ ਹਨ। ਪਰ ਇਹ ਬਾਡੀਗਾਰਡ ਨਹੀਂ ਗੁੰਡੇ ਰੱਖੇ ਹੁੰਦੇ ਹਨ, ਜਿਨ੍ਹਾਂ ਨੂੰ ਸ਼ਾਇਦ ਸਰਕਾਰੀ ਪ੍ਰਵਾਨਗੀ ਵੀ ਦਿੱਤੀ ਜਾਂਦੀ ਹੈ।
ਪਟਿਆਲਾ ਓਮੈਕਸ ਮਾਲ ਸਾਹਮਣੇ ਕਾਲੀ ਦੇਵੀ ਮੰਦਿਰ ਪਟਿਆਲਾ ਸਾਮ ਦੇ ਸੱਤ ਵਜੇ ਹੋਏ ਸੀ। ਜਗਦੀਪ ਸਿੰਘ ਨੇ ਦੱਸਿਆ ਕਿ ਮੈਂ ਇਸ ਸਮੇਂ ਪਾਰਕਿੰਗ ਵਿੱਚ ਆਪਣੀ ਕਾਰ ਪਾਰਕ ਕਰਨ ਗਿਆ। ਜੋ ਕਿ ਓਮੈਕਸ ਮਾਲ ਦੀ ਬੇਸਮੈਂਟ ਵਿੱਚ ਬਣਿਆ ਹੋਇਆ ਹੈ ਤਾਂਂ ਪਹਿਲਾ ਤਾਂ ਗੁਜਰਾਤ ਹਾਈ ਕੋਰਟ ਨੇ ਸੀ/ਐਲ ਪੀ ਏ /1412/2018 ਰਾਹੀਂ ਫ਼ੈਸਲਾ ਕੀਤਾ ਹੈ ਕਿ ਪਾਰਕਿੰਗ ਫ਼ੀਸ ਮਲਟੀਪਲ ਮਾਲ ਵਿੱਚ ਫ਼ੀਸ ਨਹੀਂ ਲੈਣੀ ਬਣਦੀ ਤਾਂ ਵੀ ਉਨ੍ਹਾਂ ਬਦਮਾਸ਼ੀ ਨਾਲ ਫ਼ੀਸ ਲਈ। ਮੈਂ ਜਦੋਂ ਉਨ੍ਹਾਂ ਦੇ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਆਪਣੇ ਬਾਡੀਗਾਰਡ ਯਾਨੀ ਕਿ ਬਾਊਂਸਰ ਬੁਲ੍ਹਾ ਲਏ। ਜਿਨ੍ਹਾਂ ਰਾਹੀਂ ਮੈਨੂੰ ਕਾਨੂੰਨ ਦੀ ਗੱਲ ਕਰਨ ਤੋਂ ਰੋਕਿਆ ਗਿਆ। ਐਨੇ ਵਿੱਚ ਦੋ ਹੋਰ ਮੁੰਡੇ ਵਰਦੀਪ ਤੇ ਜਸਦੀਪ ਆਪਣੇ ਮੋਟਰਸਾਈਕਲ 'ਤੇ ਚੜ੍ਹ ਕੇ ਬਾਹਰ ਜਾਣ ਲਗੇ ਤਾਂ ਉਨ੍ਹਾਂ ਦੇ ਗਲ ਪੈ ਗਏ ਕੇ ਤੁਸੀਂ ਸਾਨੂੰ ਬਦਮਾਸ਼ੀ ਦਿਖਾ ਰਹੇ ਹੋ ਉਨ੍ਹਾਂ ਨੂੰ ਦਬਕੇ ਮਾਰੇ ਗਏ, ਬਦਮਾਸ਼ੀ ਦਿਖਾਈ ਗਈ। ਉਹ ਰੋਂਦੇ ਹੋਏ ਚਲੇ ਗਏ ਮੈਨੂੰ ਬਦਮਾਸ਼ੀ ਦਿਖਾਈ ਗਈ ਇੱਥੋਂ ਤੱਕ ਕਿ ਸਬੰਧਿਤ ਥਾਣੇ ਦਾ ਰੋਹਬ ਮਾਰਿਆ ਗਿਆ ਥਾਣੇ ਦੇ ਇੰਚਾਰਜ ਨਾਲ ਗੱਲ ਵੀ ਕੀਤੀ ਗਈ ਤਾਂ ਰਾਹ ਖੁਲਾਸੀ ਕੀਤੀ ਗਈ।
ਦੇਖਿਆ ਜਾਵੇ ਇਹ ਬਾਡੀਗਾਰਡ ਦਾ ਰਿਵਾਜ ਹਰ ਰਾਜਨੀਤਿਵਾਨ, ਹਰ ਮਲਟੀ ਮਾਲ, ਹਰ ਵੱਡੀ ਸ਼ੌਪ ਜਾ ਮੈਰਿਜ ਪੈਲੇਸ ਵਿੱਚ ਮਿਲ ਜਾਂਦੇ ਹਨ। ਇੱਥੋਂ ਤੱਕ ਕਿ ਸਕੂਲ ਵਿਚ ਵੀ ਜਿਵੇਂ ਪਿੱਛੇ ਜਿਹੇ ਪਲੇਅ-ਵੇਅ ਸਕੂਲ ਵਿੱਚ ਸਾਲਾਨਾ ਸਮਾਗਮ ਵਿੱਚ ਕੁੱਝ ਅਧਿਕਾਰੀ 'ਤੇ ਰਾਜਨੀਤਿਕ ਲੋਕ ਬੁਲਾਏ ਸਨ ਤਾਂ ਉਸ ਜਗ੍ਹਾ 'ਤੇ ਵੀ ਉਨ੍ਹਾਂ ਦੇ ਸਾਹਮਣੇ ਵੀ ਅੱਠ-ਦਸ ਬਾਡੀਗਾਰਡ/ਬਾਊਂਸਰ ਰੱਖੇ ਗਏ। ਪਰ ਇਸ ਸਬੰਧੀ ਕੋਈ ਪੁੱਛ ਨਹੀਂ ਹੁੰਦੀ ਅਤੇ ਨਾ ਕੋਈ ਕਾਰਵਾਈ ਕੀਤੀ ਜਾਂਦੀ ਹੈ। ਜਗਦੀਪ ਸਿੰਘ ਮੁਤਾਬਿਕ ਇਹ ਇੱਕ ਗੁੰਡਾਗਰਦੀ ਹੈ ਜੋ ਸਭ ਦੇ ਸਾਹਮਣੇ ਕੀਤੀ ਜਾਂਦੀ ਹੈ। ਕੀ ਇਹ ਕਾਨੂੰਨ ਹੈ ?
ਜਗਦੀਪ ਸਿੰਘ ਨੇ ਓਮੈਕਸ ਮਾਲ ਵਿੱਚ ਹੋਏ ਝਗੜੇ ਸਬੰਧੀ ਫ਼ੋਟੋ ਅਤੇ ਵੀਡੀਓ ਵੀ ਪੇਸ਼ ਕੀਤੇ ਹਨ ਇੱਥੇ ਇਹ ਦੱਸਣ ਯੋਗ ਹੈ ਕਿ ਪਟਿਆਲਾ ਸ਼ਾਹੀ ਸ਼ਹਿਰ ਵਿੱਚ ਹੋਟਲਾਂ, ਕਲੱਬਾਂ, ਜਿੰਮ ਖ਼ਾਨਿਆਂ, ਠੇਕਿਆਂ, ਮੈਰਿਜ ਪਲੇਸਾ ਤੇ ਅਮੀਰ ਲੋਕਾਂ ਨੇ ਇਨ੍ਹਾਂ ਬਾਡੀ-ਗਾਰਡਾਂ/ਗੁੰਡਿਆਂ ਨੂੰ ਆਪਣੇ ਲਈ ਆਮ ਹੀ ਰੱਖਿਆ ਹੋਇਆ ਹੈ। ਕਈ ਵਾਰੀ ਤਾਂ ਇਹ ਲੋਕ ਅਜਿਹਿਆਂ ਨੂੰ ਸ਼ਾਮ ਨੂੰ ਆਪਣੀਆਂ ਜੀਪਾਂ ਕਾਰਾ ਵਿੱਚ ਬਿਠਾ ਕੇ ਆਪਣੀ ਟੌਹਰ ਸਮਝਦੇ ਹੋਏ ਸ਼ਹਿਰ ਵਿੱਚ ਘੁੰਮ ਰਹੇ ਹੁੰਦੇ ਹਨ ਜਾ ਜੀਪਾਂ-ਕਾਰਾਂ ਵਿੱਚ ਬੈਠ ਨਸ਼ਾ ਕਰ ਰਹੇ ਹੁੰਦੇ ਹਨ। ਜਿਨ੍ਹਾਂ ਤੋਂ ਆਮ ਜਨਤਾ ਨੂੰ ਬਹੁਤ ਖ਼ਤਰਾ ਹੁੰਦਾ ਹੈ।