← ਪਿਛੇ ਪਰਤੋ
ਹਨੀਪ੍ਰੀਤ ਦਾ ਡੇਰਾ ਸਿਰਸਾ ਪੁੱਜਣ 'ਤੇ ਹੋਇਆ ਸ਼ਾਨਦਾਰ ਸਵਾਗਤ, ਚੱਲੇ ਪਟਾਖੇ ਸਿਰਸਾ, 7 ਨਵੰਬਰ, 2019 : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਪੰਚਕੁਲਾ ਦੀ ਅਦਾਲਤ ਵੱਲੋਂ ਜ਼ਮਾਨਤ ਦੇਣ ਮਗਰੋਂ ਅੰਬਾਲਾ ਜੇਲ• ਵਿਚੋਂ ਰਿਹਾਅ ਹੋਣ ਉਪਰੰਤ ਡੇਰਾ ਸਿਰਸਾ ਪੁੱਜਣ 'ਤੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਇਸ ਖੁਸ਼ੀ ਵਿਚ ਡੇਰਾ ਸਮਰਥਕਾਂ ਨੇ ਪਟਾਖੇ ਵੀ ਚਲਾਏ। ਹਨੀਪ੍ਰੀਤ ਕਾਰਾਂ ਦੇ ਵੱਡੇ ਕਾਫਲੇ ਨਾਲ ਡੇਰਾ ਸਿਰਸਾ ਵਿਚ ਦਾਖਲ ਹੋਈ। ਡੇਰਾ ਸਮਰਥਕਾਂ ਨੇ ਉਸਦੇ ਗੱਲ ਵਿਚ ਹਾਰ ਪਾ ਕੇ ਉਸਦਾ ਸਵਾਗਤ ਕੀਤਾ ਤੇ ਸਮਰਥਕਾਂ ਨੇ ਪਟਾਖੇ ਵੀ ਚਲਾਏ। ਹਨੀਪ੍ਰੀਤ ਨੇ ਸਮਰਥਕਾਂ ਨਾਲ ਮੁਲਾਕਾਤ ਕਰਨ ਮਗਰੋਂ ਸਿੱਧਾ ਡੇਰਾ ਸਿਰਸਾ ਮੁਖੀ ਦੀ ਗੁਫਾ ਵੱਲ ਚਾਲੇ ਪਾਏ। ਹਨੀਪ੍ਰੀਤ ਜਾਂ ਡੇਰਾ ਸਿਰਸਾ ਦੇ ਕਿਸੇ ਵੀ ਅਹੁਦੇਦਾਰ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ। ਹਨੀਪ੍ਰੀਤ ਉਰਫ ਪ੍ਰਿਅੰਕਾ ਤਨੇਜਾ ਨੂੰ 3 ਅਕਤੂਬਰ 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਅੰਬਾਲਾ ਜੇਲ• ਵਿਚ ਬੰਦ ਸੀ।
Total Responses : 264