ਜ਼ਿਲਾ ਪ੍ਰਸਾਸਨ ਵੱਲੋਂ ਆੱਡੀਟੋਰੀਅਮ ਵਿਖੇ ਮਨਾਇਆ ਗਿਆ ਜ਼ਿਲਾ ਪੱਧਰੀ ਸਮਾਰੋਹ
ਸੀਨੀਅਰ ਸਿਟੀਜਨ ਨੂੰ ਵੰਡੇ ਹਰਬਲ ਪੋਦੇ
ਪਠਾਨਕੋਟ, 6 ਨਵੰਬਰ 2019: ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੀਆਂ ਹਦਾਇਤਾਂ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਵੱਲੋਂ ਸੈਲੀ ਰੋਡ ਸਥਿਤ ਆੱਡੀਟੋਰੀਅਮ ਵਿਖੇ ਸੀਨੀਅਰ ਸਿਟੀਜਨ ਦਿਹਾੜਾ ਜਿਲ•ਾ ਸਮਾਜਿੱਕ ਸੁਰੱਖਿਆ ਅਫਸ਼ਰ ਸ. ਅਸੀਸਇੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ। ਸਮਾਰੋਹ ਵਿੱਚ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਅਤੇ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਇਸ ਮੋਕੇ ਤੇ ਸੰਬੋਧਨ ਕਰਦਿਆ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਅੱਜ ਦੇ ਸੀਨੀਅਰ ਸਿਟੀਜਨ ਦਿਹਾੜਾ ਜੋ ਮਨਾਇਆ ਜਾ ਰਿਹਾ ਹੈ ਇਸ ਲਈ ਪਠਾਨਕੋਟ ਦੇ ਸਾਰੇ ਸੀਨੀਅਰ ਸਿਟੀਜਨ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਨ•ਾਂ ਅੱਜ ਦੇ ਸਮਾਰੋਹ ਦੇ ਲਈ ਵਿਸ਼ੇਸ ਸਮਾਂ ਕੱਢਿਆ। ਉਨ•ਾ ਕਿਹਾ ਕਿ ਉਨ•ਾਂ ਦਾ ਸਮਾਜ ਦੀ ਸਿਰਜਨਾ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ ਅਤੇ ਅਸੀਂ ਵੀ ਉਨ•ਾਂ ਤੋਂ ਬਹੁਤ ਕੂਝ ਸਿੱਖਿਆ ਹੈ। ਉਨ•ਾਂ ਕਿਹਾ ਕਿ ਅਸੀਂ ਅੱਜ ਉਨ•ਾਂ ਲਈ ਵਿਸ਼ੇਸ ਸਮਾਰੋਹ ਮਨਾ ਰਹੇ ਹਾਂ। ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਵੀ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿੱਚ ਹਰੇਕ ਬੁੱਧਵਾਰ ਦਾ ਦਿਨ ਰੱਖਿਆ ਗਿਆ ਹੈ ਕਿ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਕਿਸੇ ਵੀ ਤਰ•ਾਂ ਦੀਆਂ ਕੋਈ ਵੀ ਸਮੱਸਿਆਵਾਂ ਹੋਣ ਤੇ ਸਬੰਧਤ ਅਧਿਕਾਰੀ ਜਾਂ ਉਨ•ਾਂ ਨਾਲ ਸੰਪਰਕ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਅੱਜ ਦੇ ਦਿਨ ਵਿੱਚ ਉਹ ਸਾਰੇ ਪਠਾਨਕੋਟ ਨਿਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਬਜੁਰਗ ਘਰ ਦੀ ਸਾਨ ਹੁੰਦੇ ਹਨ ਉਨ•ਾਂ ਨੂੰ ਸਮਾਂ ਦਿਓ ਅਤੇ ਉਨ•ਾਂ ਦਾ ਪੂਰੀ ਤਰ•ਾਂ ਨਾਲ ਧਿਆਨ ਰੱਖਿਆ ਜਾਵੇ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ (ਜ) ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਪਰਿਵਾਰ ਟੁੱਟ ਰਹੇ ਹਨ ਇਸ ਲਈ ਇੱਕ ਉਪਰਾਲਾ ਕੀਤਾ ਜਾਵੇ ਕਿ ਪਰਿਵਾਰ ਜੁੜੇ ਰਹਿਣ ।
ਸਮਾਰੋਹ ਵਿੱਚ ਵਿਭਾਗ ਵੱਲੋਂ ਸੀਨੀਅਰ ਸਿਟੀਜਨ ਲਈ ਮਿਉਜੀਕਲ ਚੇਅਰ, ਗੁਬਾਰੇ ਫੁਲਾਣੇ ਆਦਿ ਗੈਮਜ ਵੀ ਕਰਵਾਈਆਂ ਗਈਆਂ। ਇਸ ਮੋਕੇ ਤੇ ਐਵਲਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਦੀਆਂ ਬੱਚੀਆਂ ਵੱਲੋਂ ਕੋਰਿਓਗ੍ਰਾਫੀ ਤੇ ਡਾਂਸ ਪੇਸ ਕੀਤਾ ਗਿਆ। ਹਰਿਕਿਸ੍ਰਨ ਪਬਲਿਕ ਸਕੂਲ ਵੱਲੋਂ ਪਲੇ ਪੇਸ ਕੀਤਾ ਗਿਆ। ਸਰਕਾਰੀ ਹਾਈ ਸਕੂਲ ਸੈਲੀ ਕੁਲੀਆਂ ਦੀ ਕੰਨਿਕਾ ਵਿਦਿਆਰਥਣ ਨੇ ਸੋਲੋ ਸਾਂਗ ਪੇਸ ਕਰ ਸਮਾ ਬੰਨਿਆ। ਇਸ ਮੋਕੇ ਤੇ ਵਣ ਵਿਭਾਗ ਵੱਲੋਂ ਸੀਨੀਅਰ ਸਿਟੀਜਨ ਨੂੰ ਹਰਬਲ ਪੋਦੇ ਵੰਡੇ ਗਏ। ਸਿਵਲ ਹਸਪਤਾਲ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਰੋਗੀਆਂ ਦੀ ਜਾਂਚ ਕਰ ਕੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੋਕੇ ਤੇ ਸੀ.ਡੀ.ਪੀ.ਓ. ਦਫਤਰ ਵੱਲੋਂ ਬੱਸ ਪਾਸ, ਸੀਨੀਅਰ ਸਿਟੀਜਨ ਆਈ.ਡੀ. ਕਾਰਡ, ਬੁਢਾਪਾ ਪੈਂਨਸਨ ਆਦਿ ਦੇ ਕਾਰਡ ਵੀ ਮੋਕੇ ਤੇ ਬਣਾ ਕੇ ਦਿੱਤੇ ਗਏ। ਸਮਾਰੋਹ ਦੇ ਅੰਤ ਵਿੱਚ ਸਹੀਦ ਮੱਖਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਰਾਸਟਰੀ ਗੀਤ ਪੇਸ ਕਰ ਕੇ ਸਮਾਰੋਹ ਦਾ ਸਮਾਪਨ ਕੀਤਾ ਗਿਆ।