ਗੁਰਨਾਮ ਸਿੱਧੂ
ਫਿਰੋਜ਼ਪੁਰ 7 ਨਵੰਬਰ 2019 : ਵਰਲਡ ਰੇਡੀਓਗਰਾਫੀ ਡੇਅ ਇਸ ਵਾਰ 8 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਸੰਦੀਪ ਸਿੰਘ ਸਿੱਧੂ, ਪ੍ਰਧਾਨ ਪੰਜਾਬ ਰਾਜ ਸਿਹਤ ਵਿਭਾਗ ਰੇਡੀਓਗਰਾਫ ਐਸੋਸੀਏਸ਼ਨ ਦੀ ਅਗਵਾਈ ਵਿਚ ਮਨਾਇਆ ਜਾ ਰਿਹਾ ਹੈ। ਜਿਸ ਦਾ ਪ੍ਰਬੰਧ ਮੈਡੀਕਲ ਕਾਲਜ ਅਮ੍ਰਿੰਤਸਰ ਵਿਚ ਤੈਨਾਤ ਰੇਡੀਓਗਰਾਫਰ ਸ਼੍ਰੀਮਤੀ ਸਰਬਜੀਤ ਕੌਰ, ਵਰਿੰਦਰ ਸਿੰਘ, ਸ਼੍ਰੀਮਤੀ ਸਤਵੰਤ ਕੌਰ, ਗੁਰਮੀਤ ਸਿੰਘ, ਰਾਜ ਕੁਮਾਰ ਅਤੇ ਮਨਿੰਦਰ ਸਿੰਘ ਰੇਡੀਓਗਰਾਫਰ ਅਤੇ ਸਾਥੀਆਂ ਵਲੋਂ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਵੱਲੋਂ ਪੰਜਾਬ ਦੇ ਸਮੂਹ ਰੇਡੀਓਗਰਾਫਰਾਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ।