← ਪਿਛੇ ਪਰਤੋ
ਨਵਜੋਤ ਸਿੱਧੂ ਨੇ ਵਿਦੇਸ਼ ਮੰਤਰੀ ਨੂੰ ਲਿਖੀ ਤੀਜੀ ਚਿੱਠੀ, ਕਿਹਾ ਜਵਾਬ ਨਾ ਦਿੱਤਾ ਤਾਂ ਖੁਦ ਜਾਵਾਂਗਾ ਪਾਕਿਸਤਾਨ ਚੰਡੀਗੜ•, 7 ਨਵੰਬਰ, 2019 : ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾਣ ਲਈ ਪ੍ਰਵਾਨਗੀ ਵਾਸਤੇ ਅੱਜ ਕੇਂਦਰੀ ਵਿਦੇਸ਼ ਮੰਤਰੀ ਨੂੰ ਤੀਜਾ ਪੱਤਰ ਲਿਖ ਕੇ ਸਪਸ਼ਟ ਕਰ ਦਿੱਤਾ ਕਿ ਜੇਕਰ ਭਾਰਤ ਸਰਕਾਰ ਨੇ ਉਹਨਾਂ ਨੂੰ ਕੋਈ ਜਵਾਬ ਨਾ ਦਿੱਤਾ ਤਾਂ ਉਹ ਲੱਖਾਂ ਸ਼ਰਧਾਲੂਆਂ ਵਾਂਗ ਹੀ ਵੀਜ਼ੇ 'ਤੇ ਪਾਕਿਸਤਾਨ ਜਾਣਗੇ। ਅੱਜ ਲਿਖੇ ਇਸ ਪੱਤਰ ਵਿਚ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਵਾਰ ਵਾਰ ਚਿੱਠੀਆਂ ਪਾਈਆਂ ਹਨ ਪਰ ਕੋਈ ਜਵਾਬ ਨਹੀਂ ਮਿਲਿਆ ਕਿ ਸਰਕਾਰ ਨੇ ਉਹਨਾਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਜਾਣ ਦੀ ਆਗਿਆ ਦਿੱਤੀ ਹੈ ਜਾਂ ਨਹੀਂ। ਜਵਾਬ ਵਿਚ ਦੇਰੀ ਅਤੇ ਕੋਈ ਜਵਾਬ ਨਾ ਦੇਣਾ ਉਹਨਾਂ ਦੀ ਭਵਿੱਖੀ ਕਾਰਵਾਈ ਦੇ ਰਾਹ ਵਿਚ ਰੁਕਾਵਟਾਂ ਬਣ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੂੰ ਕੋਈ ਤੌਖਲਾ ਹੈ ਅਤੇ ਉਹ ਨਾਂਹ ਕਰ ਦਿੰਦੀ ਹੈ ਤਾਂ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਵਜੋਂ ਨਹੀਂ ਜਾਣਗੇ ਪਰ ਜੇਕਰ ਤੁਸੀਂ ਮੇਰੇ ਤੀਜੇ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ ਤਾਂ ਉਹ ਲੱਖਾਂ ਸ਼ਰਧਾਲੂਆਂ ਵਾਂਗ ਹੀ ਵੀਜ਼ੇ ਦੇ ਆਧਾਰ 'ਤੇ ਪਾਕਿਸਤਾਨ ਜਾਣਗੇ।
Total Responses : 188