ਜੀ ਐੱਸ ਪੰਨੂ
ਪਟਿਆਲਾ, 7 ਨਵੰਬਰ 2019 - ਪੰਜਾਬ ਜ਼ੇਲ੍ਹ ਵਿਭਾਗ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਉਤਸਵ ਅਨੋਖੇ ਢੰਗ ਨਾਲ ਮਨਾਉਣ ਜਾ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗ਼ਾਮ ਪਹੁੰਚਾਉਣ ਲਈ ਪੰਡਿਤ ਰਾਓ ਧਰੇਨਵਰ ਨੂੰ ਇਜਾਜ਼ਤ ਦਿੱਤੀ ਗਈ ਹੈ। ਜਿਸਦੇ ਤਹਿਤ ਪੰਡਿਤ ਰਾਓ ਧਰੇਨਵਰ ਪੰਜਾਬ ਦੀਆਂ ਕੁੱਲ 58 ਜ਼ੇਲ੍ਹਾਂ ਵਿੱਚ ਜਾ ਕੇ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗ਼ਾਮ ਪਹੁੰਚਾਉਣ ਦਾ ਪਵਿੱਤਰ ਕੰਮ ਕਰ ਰਹੇ ਹਨ। ਇਸ ਸਿਲਸਿਲੇ ਵਿੱਚ ਪੰਡਿਤ ਰਾਓ ਦੇ ਪੰਜਾਬੀ ਪਿਆਰ ਨੇ ਕੰਨੜ ਭਾਸ਼ਾਈ ਹੁੰਦੇ ਹੋਏ ਵੀ ਪਟਿਆਲਾ ਜ਼ੇਲ੍ਹ ਵਿੱਚ ਪਹੁੰਚ ਕੇ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗ਼ਾਮ ਫੈਲਾਇਆ।
ਸ੍ਰੀ ਜਪੁਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਪੰਜਾਬ ਦੇ ਸਾਰੇ ਸੁਧਾਰ ਘਰਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗ਼ਾਮ ਪਹੁੰਚਾਉਣਗੇ।
ਇਹ ਪਵਿੱਤਰ ਕੰਮ ਬਾਰੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਪੰਡਿਤ ਰਾਓ ਧਰੇਨਵਰ ਨੇ ਪੰਜਾਬ ਜ਼ੇਲ੍ਹ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵੇਕੰਟ ਰਮਨ, ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ, ਜੇਲ੍ਹ ਵਿਭਾਗ ਦੇ ਡੀ.ਆਈ.ਜੀ. ਪ੍ਰਵੀਨ ਕੁਮਾਰ ਸੀਨ੍ਹਾ, ਜ਼ੇਲ੍ਹ ਵਿਭਾਗ ਦੇ ਆਈ. ਜੀ. ਰੂਪ ਕੁਮਾਰ ਅਰੋੜਾ ਅਤੇ ਪਟਿਆਲਾ ਜ਼ੇਲ ਦੇ ਸੁਪਰਡੰਟ ਭੁਪਿੰਦਰਜੀਤ ਸਿੰਘ ਵਿਰਕ, ਡਿਪਟੀ ਸੁਪਰਡੈਂਟ ਮਨਜੀਤ ਸਿੰਘ, ਡਿਪਟੀ ਸੈਕਟਰੀ ਲਾਲ ਸਿੰਘ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਪੁਲਿਸ ਦੀ ਤਰ੍ਹਾਂ ਭਾਰਤ ਦੇ ਹੋਰਨਾਂ ਰਾਜਾਂ ਦੀ ਪੁਲਿਸ ਨੂੰ ਵੀ ਆਪਣੇ ਆਪਣੇ ਸੁਧਾਰ ਘਰਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਪਹੁੰਚਾਉਣ ਦਾ ਪਵਿੱਤਰ ਕੰਮ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪੰਡਿਤ ਰਾਓ ਧਰੇਨਵਰ ਨੂੰ ਹਰਿਆਣਾ ਜ਼ੇਲ ਵਿਭਾਗ ਵੱਲੋਂ ਹਰਿਆਣਾ ਜ਼ੇਲ੍ਹਾਂ ਵਿੱਚ ਬਾਬਾ ਨਾਨਕ ਦਾ ਸੰਦੇਸ਼ ਪਹੁੰਚਾਉਣ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਜਿਸ ਤਹਿਤ ਪੰਡਿਤ ਰਾਓ ਨੇ ਯਮੁਨਾ ਨਗਰ ਅਤੇ ਅੰਬਾਲਾ ਜੇਲ੍ਹ ਵਿੱਚ ਬਾਬਾ ਨਾਨਕ ਦੇ ਸੰਦੇਸ਼ ਪਹੁੰਚਾ ਚੁੱਕੇ ਹਨ।