ਕੁਲਜਿੰਦਰ ਸਰਾ
ਚੰਡੀਗੜ੍ਹ, 8 ਨਵੰਬਰ, 2019: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਮੌਕੇ ਸੋਮਵਾਰ 11 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਇਸਦੇ ਅਧੀਨ ਆਉਂਦੀਆਂ ਤਮਾਮ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ਬੰਦ ਰਹਿਣਗੀਆਂ।
ਇਸ ਦੇ ਬਦਲੇ ਵਿੱਚ, ਹਾਈ ਕੋਰਟ 7 ਦਸੰਬਰ ਨੂੰ ਖੁੱਲ੍ਹੀ ਰਹੇਗੀ ਅਤੇ 14 ਦਸੰਬਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਕਾਰਜਸ਼ੀਲ ਰਹਿਣਗੀਆਂ।