ਫ਼ਾਜ਼ਿਲਕਾ ਦੇ ਬਾਜ਼ਾਰਾਂ ਵਿੱਚ ਜਾਗਰੂਕਤਾ ਸਾਈਕਲ ਰੈਲੀ ਦੌਰਾਨ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਤਰਸੇਮ ਮੰਗਲਾ , ਸ੍ਰੀ ਰਾਜਪਾਲ ਰਾਵਲ ਸਕੱਤਰ ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਅਤੇ ਹੋਰ ਅਧਿਕਾਰੀ ।
ਜਗਦੀਸ਼ ਥਿੰਦ
ਫ਼ਾਜ਼ਿਲਕਾ, 8 ਨਵੰਬਰ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਅਤੇ ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਾਜ਼ਿਲਕਾ ਜੀ ਦੀ ਅਗਵਾਈ ਹੇਠ ਅਤੇ ਸ਼੍ਰੀ ਰਾਜ ਪਾਲ ਰਾਵਲ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਜੀ ਦੇ ਦਿਸ਼ਾ ਨਿਰਦੇਸ਼ਾ ਨਾਲ ਨੈਸ਼ਨਲ ਲੀਗਲ ਸਰਵਿਸ ਵੀਕ ਤਹਿਤ ਨੈਸ਼ਨਲ ਲੀਗਲ ਸਰਵਿਸ ਦਿਵਸ ਦੇ ਮੱਦੇਨਜਰ ਸਾਇਕਲ ਰੈਲੀ ਕੱਢੀ ਗਈ ਜੋ ਕਿ ਜੁਡੀਸ਼ੀਅਲ ਕੋਰਟ ਕੰਪਲੈਕਸ ਤੋਂ ਸ਼ੁਰੂ ਹੋ ਕੇ ਫ਼ਾਜ਼ਿਲਕਾ ਦੇ ਡੀ ਸੀ ਕੰਪਲੈਕਸ ਤੋਂ ਗਊਸ਼ਾਲਾ ਰੋਡ ਤੋਂ ਘੰਟਾਂ ਘਰ ਚੌਂਕ ਤੋਂ ਮੁਲਤਾਨੀ ਚੁੰਗੀ ਤੋਂ ਮੁੜ ਕੇ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਖਤਮ ਹੋਈ।
ਸਾਈਕਲ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਸੇਮ ਮੰਗਲਾ
----------------------------------------------------
ਇਹ ਸਾਇਕਲ ਰੈਲੀ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਪਲਾਸਟਿਕ ਨਾ ਵਰਤਣ ਲਈ, ਵੱਧ ਤੋਂ ਵੱਧ ਰੁੱਖ ਲਗਾਉਣ ਲਈ, ਪਾਣੀ ਬਚਾਉਣ ਲਈ, ਮੁਫ਼ਤ ਕਾਨੂੰਨੀ ਸੇਵਾਂਵਾਂ, ਪੰਜਾਬ ਵਿਕਟਿਮ ਮੁਆਵਜ਼ਾ ਸਕੀਮ, ਵਿਚੋਲਗਿਰੀ ਰਾਹੀਂ ਅਤੇ ਲੋਕ ਅਦਾਲਤਾਂ ਰਾਹੀਂ ਸਮਝੋਤੇ ਕਰਾਉਣ ਬਾਰੇ ਜਾਗਰੂਕ ਕਰਨਾ ਹੈ।
ਰੋਜ਼ਾਨਾ ਵਰਤੋਂ ਲਈ ਥੈਲੇ ਜਾਰੀ ਕਰਦੇ ਹੋਏ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਅਤੇ ਸੀ ਜੇ ਐੱਮ ਸ੍ਰੀ ਰਾਜਪਾਲ ਰਾਵਲ ਅਤੇ ਬਾਰ ਐਸੋਸੀਏਨ ਦੇ ਅਹੁਦੇਦਾਰ ।
-----------------------------------------------
ਇਸ ਰੈਲੀ ਦੀ ਸ਼ੁਰੂਆਤ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੈਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਨੇ ਹਰੀ ਝੰਡੀ ਦਿੰਦੇ ਹੋਏ ਕੀਤੀ। ਇਸ ਰੈਲੀ ਵਿੱਚ ਫਾਜ਼ਿਲਕਾ ਦੇ ਜੂਡੀਸ਼ੀਅਲ ਅਫ਼ਸਰਾਂ, ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਅਤੇ ਵਕੀਲ, ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਸਟਾਫ਼, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਸਟਾਫ਼ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਪੈਰਾ ਲੀਗਲ ਵਲੰਟੀਅਰਾਂ ਆਦਿ ਨੇ ਸਾਇਕਲ ਚਲਾਉਂਦੇ ਹੋਏ ਨਾਲਸਾਂ ਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਪੋਲੀਥੀਨ ਨੂੰ ਬੰਦ ਕਰਨ ਦੇ ਨਾਅਰੇ ਲਗਾਏ। ਇਸ ਰੈਲੀ ਵਿੱਚ ਪੈਰਾ ਲੀਗਲ ਵਲੰਟੀਅਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਰਿਫਲੈਕਟਰ ਜੈਕਟਾਂ ਪਾਇਆਂ ਹੋਈਆਂ ਸਨ, ਜਿਸ ਉਪਰ 1968 ਟੋਲ ਫ੍ਰੀ ਨੰਬਰ ਦਰਜ ਸੀ ਜ਼ੋ ਕਿ ਮੁਫ਼ਤ ਕਾਨੂੰਨੀ ਸੇਵਾਵਾ ਲੈਣ ਲਈ ਡਾਇਲ ਕੀਤਾ ਜਾ ਸਕਦਾ, ਇਸ ਦੇ ਨਾਲ ਹੀ ਸਾਇਕਲਾਂ ਉਪਰ ਲੀਗਲ ਏਡ ਦੀ ਸਕੀਮਾਂ ਅਤੇ ਪਲਾਸਟਿਕ ਨੂੰ ਬੈਨ ਦੇ ਸਲੋਗਨ ਲਗਾ ਕੇ ਆਮ ਜਨਤਾ ਨੂੰ ਜਾਗਰੁਕ ਵੀ ਕੀਤਾ ਗਿਆ। ਇਸ ਰੈਲੀ ਦੌਰਾਨ ਸ਼ਹਿਰ ਦੀਆਂ ਖਾਸ-2 ਥਾਵਾਂ ਤੇ ਨਾਲਸਾਂ ਦੀਆਂ ਸਕੀਮਾਂ ਦੇ ਬੈਨਰ ਅਤੇ ਹੋਰਡਿੰਗ ਲਗਾਏ ਗਏ ਸਨ। ਇਸ ਦੌਰਾਨ ਨਗਰ ਕੌਂਸਲ ਵੱਲੋਂ ਘੰਟਾਘਰ ਚੌਂਕ ਉੱਪਰ ਸਪੀਕਰ ਰਾਹੀਂ ਨਾਲਸਾ ਦੀਆਂ ਸਕੀਮਾਂ ਅਤੇ ਪਲਾਸਟਿਕ ਨੂੰ ਬੈਨ ਕਰਨ ਦੇ ਸੰਦੇਸ਼ ਦਿੱਤੇ ਗਏ।
ਸਾਇਕਲ ਰੈਲੀ ਸਮਾਪਤ ਹੋਣ ਉਪਰੰਤ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਮੀਡੀਆ ਕਰਮੀਆਂ ਰਾਹੀਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਮੁਫ਼ਤ ਕਾਨੂੰਨੀ ਸਹਾਇਤਾ ਦੇ ਨਾਲ ਨਾਲਸਾ ਅਤੇ ਸਰਕਾਰ ਦੀਆਂ ਸਕੀਮਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਰਾਹੀਂ ਹਾਸਲ ਕਰਨ। ਉ੍ਹਨਾਂ ਪਲਾਸਟਿਕ ਦੀ ਥਾਂ ’ਤੇ ਕਪੜੇ ਦੇ ਬਣੇ ਬੈਗ ਵਰਤਣ ਦੀ ਅਪੀਲ ਕੀਤੀ ਤਾਂ ਜ਼ੋ ਕੁੜੇ ਦੀ ਪੈਦਾਇਸ਼ ਨੂੰ ਘਟਾਇਆ ਜਾ ਸਕੇ, ਵਾਤਾਵਰਨ ਨੂੰ ਸਵੱਛ ਬਣਾਇਆ ਜਾ ਸਕੇ ਅਤੇ ਜੀਵ-ਜੰਤੂਆਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਫਾਜ਼ਿਲਕਾ ਜ਼ਿਲ੍ਹੇ ਤੇ ਜੱਜ ਸਾਹਿਬਾਨ ਅਤੇ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ ਨੇ ਆਮ ਜਨਤਾ ਨੂੰ ਕੱਪੜੇ ਦੇ ਬੈਗ ਵੰਡੇ ਤਾਂ ਜ਼ੋ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਘੱਟ ਕੀਤੀ ਜਾ ਸਕੇ। ਇਸ ਮੌਕੇ ਰਾਜ ਪਾਲ ਰਾਵਲ ਜੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਨੈਸ਼ਨਲ ਲੀਗਲ ਸਰਵਿਸ ਵੀਕ ਤੇ ਸਬ-ਜੇਲ੍ਹ ਫਾਜ਼ਿਲਕਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾ ਹੇਠ ਆਰਟ ਆਫ਼ ਲੀਵਿੰਗ ਦੇ ਗੁਰੂ ਅਤੇ ਵਕੀਲ ਰਾਜੇਸ਼ ਕਸਰੀਜ਼ਾ ਦੁਆਰਾ ਕੈਦੀਆਂ ਲਈ ਚਾਰ ਦਿਹਾੜਾ ਯੌਗਾ ਅਤੇ ਮੈਡੀਟੇਸ਼ਨ ਕੈਂਪ ਦਾ ਆਯੋਜ਼ਨ ਕੀਤਾ ਗਿਆ ਅਤੇ ਉਹਨਾਂ ਨੇ ਸਾਇਕਲ ਰੈਲੀ ਵਿੱਚ ਭਾਗ ਲੈਣ ਵਾਲਿਆ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੀ ਸੰਦੀਪ ਸਿੰਘ ਜੋਸਨ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਾਜ਼ਿਲਕਾ, ਸ਼੍ਰੀ ਵਿਜੇ ਕੁਮਾਰ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਾਜ਼ਿਲਕਾ, ਸ਼੍ਰੀ ਆਸ਼ੀਸ਼ ਸਾਲਦੀ ਮਾਣਯੋਗ ਸਿਵਿਲ ਜੱਜ (ਸੀਨੀਅਰ ਡੀਵੀਜ਼ਨ) ਫਾਜ਼ਿਲਕਾ, ਸ਼੍ਰੀ ਅਮਿਤ ਕੁਮਾਰ ਗਰਗ ਮਾਣਯੋਗ ਚੀਡ ਜੁਡੀਸ਼ੀਅਲ ਮੈਜਿਸਟਰੇਟ ਫਾਜ਼ਿਲਕਾ, ਸ਼੍ਰੀ ਪ੍ਰਦੀਪ ਸਿੰੰਘਾਲ ਮਾਣਯੋਗ ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ) ਫਾਜ਼ਿਲਕਾ, ਸ਼੍ਰੀ ਇਨਸਾਨ ਮਾਣਯੋਗ ਸਿਵਲ ਜੱਜ (ਜੁਨੀਅਜ ਡੀਵੀਜ਼ਨ), ਫਾਜ਼ਿਲਕਾ ਅਤੇ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਸ਼੍ਰੀ ਰਿਤੇਸ਼ ਗਗਨੇਜਾ, ਵਾਈਸ ਪ੍ਰਧਾਨ ਸ਼੍ਰੀ ਅਮਿਤ ਕਾਲੜਾ, ਸਾਬਕਾ ਪ੍ਰਧਾਨ ਸ਼੍ਰੀ ਮਨੀਸ਼ ਸ਼ਰਮਾ ਅਤੇ ਬਾਰ ਦੇ ਵਕੀਲ ਸਾਹਿਬਾਨਾਂ ਦੇ ਨਾਲ, ਸੁਪਰਡੈਂਟ ਆਫ ਪੁਲਿਸ (ਡੀ) ਸ਼੍ਰੀ ਜਸਵੀਰ ਸਿੰਘ, ਰਿਟਾਇਰਡ ਐਸ. ਡੀ. ਐਮ, ਬੀ.ਐਲ. ਸਿੱਕਾ, ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਸਟਾਫ਼ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਦੇ ਪੈਰਾ ਲੀਗਲ ਵਲੰਟੀਅਰਜ਼ ਨੇ ਇਸ ਸਾਇਕਲ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲਿਆ।