← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 7 ਨਵੰਬਰ 2019 - ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਟੀਮ ਨੇ ਵੀਰਵਾਰ ਨੂੰ ਇੱਥੋਂ ਦੇ ਪਟਵਾਰਖਾਨੇ 'ਚੋਂ ਇੱਕ ਕਿਸਾਨ ਤੋਂ ਜ਼ਮੀਨ ਦਾ ਤਬਾਦਲਾ ਕਰਨ ਤੇ ਪੰਜ ਹਜਾਰ ਰੁਪਏ ਦੀ ਰਿਸਵਤ ਲੈਂਦੇ ਹੋਏ ਪਟਵਾਰੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਮੁਲਜ਼ਮ ਪਟਵਾਰੀ ਹਰਪ੍ਰੀਤ ਸਿੰਘ ਦੇ ਖਿਲਾਫ਼ ਥਾਣਾ ਵਿਜੀਲੈਂਸ ਬਠਿੰਡਾ 'ਚ ਭ੍ਰਿਸ਼ਟਾਚਾਰ ਰੇਕੂ ਏਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪਿੰਡ ਧੂਰਕੋਟ ਨਿਵਾਸੀ ਕਿਸਾਨ ਜਸਵੀਰ ਸਿੰਘ ਨੇ ਆਪਣੀ ਜਮੀਨ ਦਾ ਤਬਾਦਲਾ ਕਰਵਾਉਣਾ ਸੀ ਜਿਸਦੇ ਤਹਿਤ ਪਟਵਾਰੀ ਹਰਪ੍ਰੀਤ ਸਿੰਘ ਦੁਆਰਾ 10 ਹਜਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਕਿਸਾਨ ਦੁਆਰਾ ਪਟਵਾਰੀ ਨੂੰ ਇੱਕ ਹਜਾਰ ਰੁਪਏ ਪਹਿਲਾਂ ਦਿੱਤੇ ਸਨ ਜਦੋਂਕਿ ਕਿ ਪੰਜ ਹਜਾਰ ਰੁਪਏ ਦਾ ਭੁਗਤਾਨ ਸ਼ੁਕਰਵਾਰ ਨੂੰ ਕੀਤਾ ਜਾਣਾ ਸੀ। ਇਸ ਮਾਮਲੇ 'ਚ ਕਿਸਾਨ ਜਸਵੀਰ ਸਿੰਘ ਨੇ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਨੂੰ ਸ਼ਿਕਾਇਤ ਕੀਤੀ ਸੀ ਅਤੇ ਸ਼ਿਕਾਇਤ ਦੇ ਅਧਾਰ ਤੇ ਵਿਜੀਲੈਂਸ ਫਿਰੋਜ਼ਪੁਰ ਦੇ ਡੀਐਸਪੀ ਕਰਮਵੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਪਟਵਾਰਖਾਨੇ ਫਰੀਦਕੋਟ ਤੋ ਉਕਤ ਹਰਪ੍ਰੀਤ ਸਿੰਘ ਪਟਵਾਰੀ ਨੂੰ ਪੰਜ ਹਜਾਰ ਰੁਪਏ ਰਿਸਵਤ ਲੈਦਿਆਂ ਰੰਗੇਂ ਹੱਥੀਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋ ਬਾਅਦ ਵਿਜੀਲੈਂਸ ਦੀ ਟੀਮ ਮੁਲਜ਼ਮ ਨੂੰ ਆਪਣੇ ਨਾਲ ਫਿਰੋਜ਼ਪੁਰ ਲੈ ਗਈ ਅਤੇ ਉਸਨੂੰ ਸ਼ੁੱਕਰਵਾਰ ਨੂੰ ਫਰੀਦਕੋਟ ਦੀ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
Total Responses : 267