ਗੁਰਨਾਮ ਸਿੱਧੂ
- ਸੋਗ ਸਭਾ ਵਿੱਚ ਦਿਗਜ਼ ਨੇਤਾਵਾਂ ਅਤੇ ਚਹੇਤਿਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ
ਫਿਰੋਜ਼ਪੁਰ, 8 ਨਵੰਬਰ 2019 : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਮੌਜ਼ੂਦਾ ਮੈਂਬਰ ਕਾਰਜਕਾਰਨੀ ਕਮੇਟੀ ਕਮਲ ਸ਼ਰਮਾ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਫ਼ਿਰੋਜ਼ਪੁਰ ਵਿਖੇ ਅੱਜ ਕਈ ਦਿਗਜ਼ ਨੇਤਾਵਾਂ ਅਤੇ ਓਹਨਾ ਦੇ ਚਹੇਤਿਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਕਮਲ ਸ਼ਰਮਾ ਜਿਹਨਾਂ ਦਾ ਦੀਵਾਲੀ ਵਾਲੇ ਦਿਨ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ, ਅੱਜ ਸੋਗ ਸਭਾ ਫਿਰੋਜ਼ਪੁਰ ਦੇ ਗ੍ਰੈਂਡ ਵਿਲਾ ਵਿੱਚ ਰੱਖੀ ਗਈ। ਜਿਸ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਂਸਦ ਅਤੇ ਅਭਿਨੇਤਾ ਸੰਨੀ ਦਿਓਲ, ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਵਿਜੈ ਸਾਂਪਲਾ, ਤਰੁਣ ਚੁੱਘ, ਆਰ ਐੱਸ ਐੱਸ ਨੇਤਾ ਕਸ਼ਮੀਰੀ ਲਾਲ, ਰਾਜਿੰਦਰ ਮੋਹਨ ਛੀਨਾ, ਵਿਨੀਤ ਜੋਸ਼ੀ, ਪੰਜਾਬ ਭਾਜਪਾ ਦੇ ਪ੍ਰਭਾਰੀ ਪ੍ਰਕਾਸ਼ ਝਾਅ, ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਕੁਲਬੀਰ ਸਿੰਘ ਜ਼ੀਰਾ, ਜਨਮੇਜਾ ਸਿੰਘ ਸੇਖੋਂ, ਵਾਰਦੇਵ ਸਿੰਘ ਮਾਨ, ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਜੋਗਿੰਦਰ ਸਿੰਘ ਜਿੰਦੂ, ਅਵਤਾਰ ਸਿੰਘ ਮਿੰਨਾ, ਅਨਿਲ ਜੋਸ਼ੀ, ਮਾਸਟਰ ਮੋਹਨ ਲਾਲ, ਜੁਗਰਾਜ ਸਿੰਘ ਕਟੋਰਾ, ਦਵਿੰਦਰ ਬਜਾਜ, ਅਸ਼ਵਨੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਰ ਐੱਸ ਐੱਸ ਦੇ ਨੇਤਾ, ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ, ਬੀ ਜੇ ਪੀ ਦੇ ਰਾਸ਼ਟਰੀ ਅਤੇ ਪੰਜਾਬ ਪੱਧਰੀ ਆਗੂ, ਅਕਾਲੀ ਦਲ ਨਾਲ ਸੰਬੰਧਤ ਨੇਤਾ, ਕਾਂਗਰਸ ਪਾਰਟੀ ਦੇ ਆਗੂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਵਰਕਰ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਕਮਲ ਸ਼ਰਮਾ ਦੇ ਚਾਹੁਣ ਵਾਲੇ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ। ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੁੱਜੇ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਇੱਕ ਅਜਿਹਾ ਨੇਤਾ ਖੋਹ ਲਿਆ ਹੈ ਜਿਸ ਦੀ ਭਰਪਾਈ ਕਰਨੀ ਔਖੀ ਹੈ। ਆਗੂਆਂ ਨੇ ਉਹਨਾਂ ਦੇ ਜੀਵਨ ਤੇ ਝਾਤ ਪਾਉਂਦਿਆਂ ਕਿਹਾ ਕਿ ਇੱਕ ਸਧਾਰਨ ਪਰਿਵਾਰ ਵਿਚ ਜਨਮੇ ਕਮਲ ਸ਼ਰਮਾ ਨੇ ਉਹ ਸਥਾਨ ਪ੍ਰਾਪਤ ਕਰ ਲਿਆ ਜੋ ਹਰੇਕ ਨੇਤਾ ਦੀ ਤ੍ਰਿਸ਼ਨਾ ਹੁੰਦੀ ਹੈ। ਕਮਲ ਵਰਗੀ ਰੂਹ ਦਾ ਵਿਛੜ ਜਾਣਾ ਵੱਡਾ ਘਾਟਾ ਪਿਆ ਹੈ।
ਕਮਲ ਸ਼ਰਮਾ ਦੀ ਧਰਮ ਪਤਨੀ ਸ਼ਸ਼ੀ ਸ਼ਰਮਾ, ਬੇਟਾ ਸੁਸਮਿਤ ਸ਼ਰਮਾ, ਬੇਟੀ ਸੁਭਰਾ ਅਤੇ ਓਹਨਾ ਦੇ ਭਰਾ ਨਾਲ ਦੁੱਖ ਵੰਡਾਉਂਦਿਆਂ ਹਾਜ਼ਰ ਆਗੂਆਂ ਅਤੇ ਲੋਕਾਂ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ। ਕਮਲ ਸ਼ਰਮਾ ਦੀ ਹਰਮਨਪਿਆਰਤਾ ਹੀ ਸੀ ਕਿ ਅੱਜ ਓਹਨਾ ਦੀ ਸੋਗ ਸਭਾ ਚ ਪੁੱਜਿਆ ਹਰ ਚੇਹਰਾ ਉਦਾਸ ਨਜ਼ਰ ਆ ਰਿਹਾ ਸੀ।