ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਰਗਰਮ ਆਗੂ ਅਰਦਾਸ ਦੌਰਾਨ । ਤਸਵੀਰ : ਜਗਦੀਸ਼ ਥਿੰਦ
ਬਾਬੂਸ਼ਾਹੀ ਬਿਊਰੋ
ਰਿਵਾੜੀ/ਹੋਂਦ ਚਿੱਲੜ 9 ਨਵੰਬਰ ;
35 ਸਾਲ ਪਹਿਲਾਂ ਸ਼ਹੀਦ ਕੀਤੇ ਗੲੇ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।
ਸਿੱਖੀ ਨੂੰ ਮਿਟਾਉਣ ਵਾਲੇ ਆਪ ਮਿਟ ਗਏ ਪਰ ਖਾਲਸਈ ਪ੍ਚਮ ਦੁਨੀਆਂ ਵਿੱਚ ਝੂਲ ਰਿਹਾ ਹੈ । ਰਿਵਾੜੀ ਤੋ 21 ਕਿਲੋਮੀਟਰ ਦੂਰੀ 'ਤੇ ਸਥਿਤ ਪਿੰਡ ਹੌਂਦ ਚਿੱਲੜ ਦੇ ਖੰਡਰਾਂ ਵਿੱਚ ਸ਼ਹੀਦ ਕੀਤੇ 32 ਸਿੱਖਾਂ ਦੀ ਯਾਦ ਵਿੱਚ ਕੀਤੇ ਸ਼ਹੀਦੀ ਸਮਾਗਮ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ ।
ਇਸ ਮੌਕੇ 35 ਸਾਲ ਪਹਿਲਾਂ ਢਾਹੇ ਗਏ ਗੁਰਦੁਆਰਾ ਸਾਹਿਬ ਦੀ ਖੰਡਰ ਹੋਈ ਇਮਾਰਤ ਵਿੱਚ ਸੰਤ ਬਾਬਾ ਸਰਬਜੋਤ ਸਿੰਘ ਡਾਗੋ ਦੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਜਾਣਕਾਰੀ ਦਿੰਦਿਆ ਜਥੇਦਾਰ ਸਤੌਖ ਸਿੰਘ ਸਾਹਨੀ, ਗੁਰਦੁਆਰਾ ਸਿੰਘ ਸਭਾ ਪਟੌਦੀ ਦੇ ਪ੍ਰਧਾਨ ਸ੍ਰ ਗੁਰਜੀਤ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਜਗਰੂਪ ਸਿੰਘ ਚੀਮਾ, ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਮੈਬਰ ਸ੍ਰ ਬਲਕਰਨ ਸਿੰਘ ਢਿੱਲੋ ਨੇ ਦੱਸਿਆ ਕਿ ਅੱਜ ਹੌਦ ਚਿੱਲੜ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੌਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਦੀ ਦੇਖ ਰੇਖ ਹੇਠ ਹੋਏ ਸ਼ਹੀਦੀ ਸਮਾਗਮ ਵਿੱਚ ਪ੍ਰਣ ਕੀਤਾ ਗਿਆ ਕਿ ਹੋਂਦ ਚਿੱਲੜ ਦੇ ਖੰਡਰਾਂ ਨੂੰ ਸਿੱਖ ਨਸਲਕੁਸ਼ੀ ਯਾਦਗਾਰ ਵਜੋਂ ਸਥਾਪਿਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਉਸ ਵਕਤ ਤੱਕ ਮਜਬੂਰ ਕੀਤਾ ਜਾਂਦਾ ਰਹੇਗਾ ਜਦ ਤੱਕ ਇਹ ਦੋਵੇਂ ਸੰਸਥਾਵਾਂ ਆਪਣੀ ਜਿੰਮੇਵਾਰੀ ਨਿਭਾਉਣ ਲਈ ਤਿਆਰ ਨਹੀ ਹੁੰਦੀਆਂ । ਇਸ ਮੌਕੇ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਗੁਰੂ ਨਾਨਕ ਸਾਹਿਬ ਦੇ 32 ਸਿੱਖਾਂ ਨੂੰ ਹੌਂਦ ਚਿੱਲੜ ਦੇ ਇਸ ਅਭਾਗੇ ਪਿੰਡ ਵਿੱਚ ਸ਼ਹੀਦ ਕਰਨ ਵਾਲੇ ਕਾਤਲਾਂ ਖਿਲਾਫ ਕਨੂੰਨੀ ਕਾਰਵਾਈ ਕਰਨ ਲਈ ਆਪਣੇ ਸੰਵਿਧਾਨਿਕ ਫਰਜਾਂ ਦੀ ਪੂਰਤੀ ਕਰੇ । ਸੰਗਤਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਭਿਆਨਕ ਦੁਖਾਂਤ ਭਾਰਤ ਦੇ ਮੱਥੇ ਤੇ ਕਲੰਕ ਹੈ ।
ਇਸ ਘਿਨਾਉਣੇ ਘਟਨਾਕ੍ਰਮ ਨੇ ਦੁਨੀਆਂ ਨੂੰ ਇਹ ਸੁਨੇਹਾ ਵਾਰ - ਵਾਰ ਦਿੱਤਾ ਹੈ ਕਿ ਅਜਾਦ ਭਾਰਤ ਅੰਦਰ ਸਿੱਖ ਕੌਮ ਦੀ 6 ਜੂਨ 1984 ਅਤੇ 1 ਨਵੰਬਰ 1984 ਨੂੰ ਯੋਜਨਾਬੱਧ ਢੰਗ ਨਾਲ 18 ਰਾਜਾਂ ਤੇ 110 ਵੱਡੇ ਸਹਿਰਾਂ ਵਿੱਚ ਨਸਲਕੁਸ਼ੀ ਕੀਤੀ ਗਈ ਸੀ ਪਰ 35 ਸਾਲਾਂ ਬਾਅਦ ਵੀ ਇਨਸਾਫ ਨਹੀ ਦਿੱਤਾ ਗਿਆ ।
ਇਸ ਮੌਕੇ ਭਾਈ ਦਰਸ਼ਨ ਸਿੰਘ ਘੌਲੀਆ ਪ੍ਰਧਾਨ ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਜਥੇਦਾਰ ਸਤੌਖ ਸਿੰਘ ਸਾਹਨੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਗੁੜਗਾਂਵ ਅਤੇ ਸ੍ਰ ਗੁਰਜੀਤ ਸਿੰਘ ਪਟੌਦੀ ਦੇ ਸਹਿਯੋਗ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 133 ਪਟੀਸ਼ਨ ਦਾਇਰ ਕਰ ਚੁੱਕੇ ਹਨ ।
ਦੱਸਿਆ ਗਿਆ ਕਿ ਹਾਈ ਕੋਰਟ ਵਿੱਚ ਅਗਲੀ ਤਾਰੀਖ 21 ਜਨਵਰੀ ਹੈ । ਉਸ ਦਿਨ ਕੇਦਰ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਕਿ ਹੁਣ ਤੱਕ ਦੋਸ਼ੀਆ ਖਿਲਾਫ ਕਿਉ ਨਹੀ ਕਾਰਵਾਈ ਕੀਤੀ ਗਈ । ਇਸ ਮੌਕੇ ਪ੍ਰਮੁੱਖ ਕਾਲਮ ਨਵੀਸ ਸਵਰਗੀ ਡਾਕਟਰ ਮਹੀਪ ਸਿੰਘ ਦੇ ਬੇਟੇ ਕਨੈਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੇ ਸਲਾਹਕਾਰ ਰਹੇ ਸ੍ਰ ਜੈਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਚਾਹੀਦਾ ਹੈ ਉਹ ਆਪਣੀ ਹੌਦ ਹਸਤੀ ਨੂੰ ਦੁਨੀਆ ਦੇ ਹਰੇਕ ਖੇਤਰ ਵਿੱਚ ਅੱਗੇ ਲਿਜਾਣ ਲਈ ਨੇਕ ਕਾਰਜ ਕਰਨ ਤੇ ਆਪਣੇ ਸਹੀਦਾ ਨੂੰ ਨਾ ਭੁੱਲਣ ਉਹਨਾ ਕਿਹਾ ਕਿ ਉਹ ਹੌਦ ਚਿੱਲੜ ਦੇ ਖੂਨੀ ਕਾਂਡ ਨੂੰ ਕਨੇਡੀਅਨ ਸਰਕਾਰ ਕੋਲ ਵੀ ਉਠਾਉਣਗੇ ਇਸ ਮੌਕੇ ਬੀਬੀ ਸੁਰਜੀਤ ਕੌਰ ਬੀਬੀ ਜੀਵਨੀ ਬਾਈ ਐਡਵੋਕੇਟ ਰਣਜੀਤ ਯਾਦਵ ਅਤੇ ਭਾਈ ਤਿਰਲੋਕ ਸਿੰਘ ਆਦਮਪੁਰ ਦਾ ਸਨਮਾਨ ਕੀਤਾ ਗਿਆ ਚਿੱਲੜ ਪਿੰਡ ਦੇ ਸਰਪੰਚ ਸ੍ਰੀ ਬਲਰਾਮ ਨਾਹਰਾ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ ਤੇ ਕਿਹਾ ਸਿੱਖ ਇੱਕ ਬਹਾਦਰ ਕੌਮ ਹੈ ਇਸ ਦੀ ਹੋਂਦ ਹਸਤੀ ਮਿਟਾਉਣ ਵਾਲੇ ਖੁਦ ਮਿਟ ਗਏ ਪਰ ਇਹ ਕੌਮ ਦੁਨੀਆ ਦੇ ਦਿਲਾ ਵਿੱਚ ਰਾਜ ਕਰ ਰਹੀ ਹੈ । ਅੱਜ ਦੇ ਸ਼ਹੀਦੀ ਸਮਾਗਮ ਵਿੱਚ ਹੋਰਨਾ ਤੋ ਇਲਾਵਾ ਭਾਈ ਲਖਵੀਰ ਸਿੰਘ ਰੰਡਿਆਲਾ, ਪੀੜਤ ਸੁਰਜੀਤ ਕੌਰ, ਕੇਸਰੀ ਦੇਵੀ,ਗੁਪੋਲ ਸਿੰਘ ਰੇਵਾੜੀ,ਜੀਵਨੀ ਦੇਵੀ,ਬੀਬੀ ਅੰਮ੍ਰਿਤ ਕੌਰ ਦਿੱਲੀ, ਭਾਈ ਹਰੀ ਸਿੰਘ ਖਾਲਸਾ ਕਰਨਾਲ ਬਾਬਾ ਬੂਟਾ ਸਿੰਘ ਕਮਾਲਪੁਰਾ, ਭਾਈ ਹਰਜਿੰਦਰ ਸਿੰਘ , ਭਾਈ ਗੁਰਪ੍ਰੀਤ ਸਿੰਘ ਝੱਮਟ ਹਾਜਰ ਸਨ ।