ਗੁਰਨਾਮ ਸਿੱਧੂ
ਫਿਰੋਜ਼ਪੁਰ 09 ਨਵੰਬਰ 2019 : ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਮਨਾਉਣ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਦੇ ਵਿਹੜੇ ਵਿਚ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੋਆਰਡੀਨੇਟਰ ਬਿਮਲਾ ਕੰਬੋਜ਼ ਲੈਕਚਰਾਰ ਅਤੇ ਰਣਜੀਤ ਕੌਰ ਪੰਜਾਬੀ ਮਿਸਟਰੈਸ ਰਾਹੀਂ ਵਾਇਸ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਰਹਿਨੁਮਾਈ ਹੇਠ ਕੀਤਾ ਗਿਆ। ਲਾਲਾ ਲਾਜਪਤ ਰਾਏ ਹਾਊਸ ਦੇ ਇੰਚਾਰਜ ਨੀਤਿਆ ਸ਼ਰਮਾ ਲੈਕਚਰਾਰ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਹੁਤ ਚੰਗੇ ਢੰਗ ਨਾਲ ਨਿਭਾਈ ਗਈ। ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਬਲਵੀਰ ਸਿੰਘ ਸਾਬਕਾ ਲੈਕਚਰਾਰ ਮੈਥ ਸਨ। ਸਮਾਰੋਹ ਦੇ ਸ਼ੁਰੂਆਤ ਤੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਚਾਰੇ ਹਾਊਸਾਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ 550ਵਾਂ ਪ੍ਰਕਾਸ਼ ਪੁਰਬ ਸਕੂਲ ਵਿਚ ਮਨਾਉਂਦੇ ਹੋਏ ਮੈਡਮ ਹਰਲੀਨ ਕੌਰ, ਨੀਲਮ ਸ਼ਰਮਾ, ਮਹਿੰਦਰਪਾਲ ਸਿੰਘ, ਸਰਵਸ਼ਕਤੀਮਾਨ ਸਿੰਘ, ਇੰਦਰਜੀਤ ਕੌਰ ਅਤੇ ਹਰਜਿੰਦਰ ਕੌਰ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਸ ਉਪਰੰਤ ਵਿਦਿਆਰਥੀਆਂ ਦੇ ਸੁੰਦਰ ਲਿਖਾਈ, ਲੇਖ ਮੁਕਾਬਲੇ, ਭਾਸ਼ਣ ਪ੍ਰਤੀਯੋਗਤਾ, ਸ਼ਬਦ ਗਾਇਨ, ਕੁਵਿਜਰ ਅਤੇ ਪੇਂਟਿੰਗ ਮੁਕਾਬਲੇ ਕਰਵਾਏ। ਇਹ ਸਭ ਕੁਝ ਕਰਵਾਉਣ ਦਾ ਉਦੇਸ਼ ਬਾਬੇ ਨਾਨਕ ਦੇ ਬਾਰੇ ਜਾਣਕਾਰੀ ਦੇਣਾ ਕਿਸ ਤਰ੍ਹਾਂ ਮੁੱਖ ਰੂਪ ਵਿਚ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਉਪਦੇਸ਼ ਦੂਜਿਆਂ ਦੇ ਹੱਕ ਖੋਹਣ ਨਾਲ ਮਨੁੱਖਤਾ ਨੂੰ ਇਨਸਾਨੀਅਤ ਦਾ ਪਾਠ ਪੜਾਉਣ, ਪ੍ਰਮਾਤਮਾ ਦਾ ਨਾਮ ਜਪਣ, ਨਾਰੀ ਦਾ ਸਨਮਾਨ ਕਰਨ, ਵਹਿਮਾ ਭਰਮਾਂ ਤੋਂ ਦੂਰ ਰਹਿਣ, ਜਬਰ ਜੁਲਮ ਨਾ ਕਰਨ, ਬਾਬੇ ਨਾਨਕ ਦਾ ਨਾਮ ਨਾਨਕ ਬਾਰੇ ਜਿਥੇ ਵਿਸਥਾਰ ਵਿਚ ਗੱਲ ਕੀਤੀ, ਉਥੇ ਕੇਵਲ ਗੁਰੂ ''ਗੁਰੂ ਨਾਨਕ ਦੇਵ'' ਹੀ 'ਤੇ ਗੱਲ ਕੀਤੀ। ਬਿਨ੍ਹਾ ਭੇਦ ਭਾਵ ਤੋਂ ਲੰਗਰ ਸੇਵਾ ਹੀ ਹੈ ਸਹੀ ਸੇਵਾ ਹੈ ਬਾਰੇ ਕਿਹਾ। ਇਸ ਉਪਰੰਤ ਮੁੱਖ ਮਹਿਮਾਨ ਬਲਵੀਰ ਸਿੰਘ ਨੇ ਕਿਹਾ ਕਿ ਪਲੀਤ ਹੋ ਰਿਹਾ ਵਾਤਾਵਰਨ, ਦੂਸ਼ਿਤ ਹੋ ਰਿਹਾ ਪਾਣੀ, ਬਾਰੇ ਦੱਸਦਿਆ ਕਿਹਾ ਕਿ ਸਾਨੂੰ ਸੱਚੀ ਸੁੱਚੀ ਕਿਰਤ ਕਰਕੇ ਦਸਵਾਂ ਹਿੱਸਾ ਉਸਾਰੀ ਸੋਚ ਤੇ ਚੰਗੇ ਕੰਮਾਂ ਲਈ ਲਗਾਉਣ ਲਈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਆਪਣੀ ਕਿਰਤ ਕਮਾਈ ਵਿਚਂ 50 ਵਿਦਿਆਰਥੀਆਂ ਨੂੰ ਬੂਟ ਦਾਨ ਕਰਨ ਬਾਰੇ ਵੀ ਕਿਹਾ। ਇਸ ਉਪਰੰਤ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੇ ਮੁਕਾਬਲਿਆਂ ਵਿਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਅਤੇ ਪ੍ਰੋਗਰਾਮ ਨੂੰ ਸਫਲ ਬਨਾਉਣ ਵਾਲੇ 52 ਵਿਦਿਆਰਥੀਆਂ ਨੂੰ, 15 ਅਧਿਆਪਕਾਂ ਅਤੇ ਜੱਜ ਦੀ ਭੂਮਿਕਾ ਨਿਭਾਉਣ ਵਾਲੇ 12 ਅਧਿਆਪਕਾਂ ਸਨਮਾਨਿਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੁੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀ ਸੁਖਬੀਰ ਸਿੰਘ ਕਲਾਸ 7ਵੀਂ ਬੀ ਵੱਲੋਂ ਤਿਆਰ ਕੀਤਾ ਪੋਸਟਰ ਖਿੱਚ ਦਾ ਕੇਂਦਰ ਸੀ।