← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ
ਮਾਨਸਾ, 9 ਨਵੰਬਰ 2019 - ਜੀਰੀ ਦੇ ਇਸ ਸੀਜਨ ਦੌਰਾਨ ਜ਼ਿਲ੍ਹਾ ਮਾਨਸਾ ਦੇ ਪਿੰਡ ਰਾਏਪੁਰ ਵਿਖੇ ਚੱਲ ਰਹੇ ਖ੍ਰੀਦ ਸੈਂਟਰ ਵਿਖੇ ਜੀਰੀ ਦੇ ਕੁੱਝ ਗੱਟਿਆਂ ਨੂੰ ਦੋ ਦੁਕਾਨਦਾਰਾਂ ਵੱਲੋਂ ਆਪਣਾ ਦੱਸਦੇ ਹੋਏ ਇੱਕ ਦੁਕਾਨਦਾਰ ਵੱਲੋਂ ਦੂਜੇ ਦੁਕਾਨਦਾਰ 'ਤੇ ਕੀਤੇ ਹਵਾਈ ਫਾਇਰ ਮਾਮਲੇ 'ਚ ਥਾਣਾ ਜੌੜਕੀਆਂ ਦੀ ਪੁਲਿਸ ਨੇ ਮਾਨਸਾ ਵਾਸੀ ਪਿਓ–ਪੁੱਤਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਅਤੇ ਮਦਨ ਲਾਲ ਵਾਸੀਆਨ ਮਾਨਸਾ ਜੀਰੀ ਦੇ ਚੱਲ ਰਹੇ ਇਸ ਸੀਜਨ ਦੌਰਾਨ ਪਿੰਡ ਰਾਏਪੁਰ ਦੇ ਖ੍ਰੀਦ ਸੈਂਟਰ ਵਿਖੇ ਆੜ੍ਹਤ ਦੀਆਂ ਆਰਜੀ ਦੁਕਾਨਾਂ ਚਲਾ ਰਹੇ ਹਨ। ਇਸ ਦੌਰਾਨ ਜੀਰੀ ਦੇ ਭਰੇ ਕੁੱਝ ਗੱਟਿਆਂ ਨੂੰ ਦੁਕਾਨਦਾਰ ਸੁਰੇਸ਼ ਕੁਮਾਰ ਵੱਲੋਂ ਆਪਣੇ ਦੱਸਿਆ ਗਿਆ, ਜਦਕਿ ਮਦਨ ਲਾਲ ਇੰਨ੍ਹਾਂ ਗੱਟਿਆਂ ਨੂੰ ਆਪਣਾ ਦੱਸ ਰਿਹਾ ਸੀ, ਦੁਕਾਨਦਾਰ ਸੁਰੇਸ਼ ਕੁਮਾਰ ਵੱਲੋਂ ਪੁਲਿਸ ਨੂੰ ਦੱਸਣ ਅਨੁਸਾਰ ਇਸ ਦੌਰਾਨ ਦੁਕਾਨਦਾਰ ਲਾਲ ਮਦਨ ਲਾਲ ਨੇ ਉਸ 'ਤੇ ਫਾਇਰ ਕਰ ਦਿੱਤਾ। ਇਸ ਸਬੰਧੀ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਸੁਰੇਸ਼ ਕੁਮਾਰ ਦੇ ਬਿਆਨਾਂ 'ਤੇ ਮਦਨ ਲਾਲ ਅਤੇ ਉਸ ਦੇ ਪੁੱਤਰ ਰਾਜੇਸ਼ ਕੁਮਾਰ ਵਾਸੀਆਨ ਮਾਨਸਾ ਦੇ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 935