ਚੰਡੀਗੜ੍ਹ, 09 ਨਵੰਬਰ 2019 - ਚੰਡੀਗੜ੍ਹ ਜ਼ੇਲ੍ਹ ਵਿਭਾਗ ਨੇ ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਉਤਸਵ ਅਨੋਖੇ ਢੰਗ ਨਾਲ ਮਨਾਉਣ ਜਾ ਰਿਹਾ ਹੈ। ਬੁੜੈਲ ਜ਼ੇਲ੍ਹ ਵਿੱਚ ਬਾਬਾ ਨਾਨਕ ਦੀ ਸ਼ਾਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣ ਦੇ ਲਈ ਪੰਡਿਤਰਾਓ ਧਨੇਸਵਰ ਨੂੰ ਮਨਜੂਰੀ ਦਿੱਤੀ ਗਈ ਹੈ। ਜਿਸਦੇ ਦੁਆਰਾ ਪੰਡਿਤਰਾਓ ਨੇ ਬੁੜੈਲ ਜ਼ੇਲ੍ਹ ਪਹੁੰਚ ਕੇ ਬਾਬਾ ਨਾਨਕ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਇਆ। ਆਪਣੇ ਮੋਢੇ ਦੇ ਸਾਹਰੇ 'ਤੇ ਬਾਬਾ ਨਾਨਕ ਦੀ ਬਾਣੀ ਲਿਖਿਆ ਹੋਇਆ ਬੈਨਰ ਚੁੱਕੇ ਕੇ ਬੁੜੈਲ ਜ਼ੇਲ੍ਹ ਪੈਦਲ ਚੱਲ ਕੇ ਆਉਣ ਵਾਲਾ ਪ੍ਰੋਫੈਸ਼ਰ ਪੰਡਿਤਰਾਓ ਅਨੋਖੇ ਢੰਗ ਨਾਲ ਬੰਦ ਕੈਦੀਆਂ ਨੂੰ ਬਾਬਾ ਨਾਨਕ ਦੇ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਪਹੁੰਚਾਇਆ।
ਸ੍ਰੀ ਜਪੁਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਪੰਡਿਤਰਾਓ ਧਰੇਨਵਰ ਇਸ ਪਵਿੱਤਰ ਕੰਮ ਦੇ ਬਾਰੇ ਵਿੱਚ ਖੁਸ਼ੀ ਜਾਹਰ ਕਰਦੇ ਹੋਏ ਸੰਜੇ ਬੈਣੀਵਾਲ ਡੀ.ਜੀ.ਪੀ., ਓਮਵੀਰ ਸਿੰਘ ਡੀ.ਆਈ.ਜੀ., ਚੰਡੀਗੜ੍ਹ ਪੁਲਿਸ, ਬੁੜੈਲ ਜ਼ੇਲ੍ਹ ਦੇ ਅਡੀਸ਼ਨਲ ਆਈ ਜੀ ਅਤੇ ਜ਼ੇਲ੍ਹ ਸੁਧਾਰ ਸੇਵਕ, ਦੀਪ ਜੀ, ਪ੍ਰਵੀਨ ਕੁਮਾਰ ਅਤੇ ਅਮਨਦੀਪ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਪੁਲਿਸ ਜਿਵੇਂ ਭਾਰਤ ਦੇ ਹੋਰ ਰਾਜਾਂ ਦੀ ਪੁਲਿਸ ਵੀ ਆਪਣੇ ਸੁਧਾਰ ਘਰਾਂ ਵਿੱਚ ਬਾਬਾ ਨਾਨਕ ਦੇ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਪਹੁੰਚਾਉਣ ਦਾ ਪਵਿੱਤਰ ਕੰਮ ਕਰਨ ਦੀ ਮੰਗ ਕੀਤੀ ਹੈ। ਇਸ ਵਿਸ਼ੇਸ ਪਰੋਗਰਾਮ ਵਿਚ ਓਮਵੀਰ ਸਿੰਘ ਡੀ ਆਈ ਜੀ ਪਰੀਜਨਜ ਨੇ ਆਪ ਆਕੇ ਪੰਡਿਤ ਰਾਓ ਨੂੰ ਸੁਣਿਆ ਉਨ੍ਹਾ ਨਾਲ ਐੱਸ ਪੀ ਵੀ ਆਈ 'ਤੇ ਪੰਡਿਤ ਰਾਓ ਦੀ ਤਰੀਫ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਦੇ ਸ਼ਾਂਤੀ ਅਤੇ ਪਿਆਰ ਦੇ ਪੈਗਾਮ ਪਹੁੰਚਾਉਣ ਲਈ ਪੰਜਾਬ ਅਤੇ ਹਰਿਆਣਾ ਜ਼ੇਲ੍ਹ ਵਿਭਾਗ ਤੋਂ ਪਹਿਲਾਂ ਹੀ ਇਜਾਜਤ ਮਿਲ ਚੁੱਕੀ ਹੈ ਜਿਸ ਦੇ ਦੁਆਰਾ ਪੰਡਿਤਰਾਓ ਨੇ ਜਮਨਾ ਨਗਰ, ਅੰਬਾਲਾ, ਰੋਪੜ, ਪਟਿਆਲਾ, ਰੋਤਕ ਜ਼ੇਲ੍ਹ ਵਿੱਚ ਬਾਬਾ ਨਾਨਕ ਦੇ ਸ਼ਾਤੀ ਅਤੇ ਪਿਆਰ ਦਾ ਪੈਗਾਮ ਪਹੁੰਚਾ ਚੁੱਕੇ ਹਨ।
ਮੂਲ ਰੂਪ ਵਿੱਚ ਕਰਨਾਟਕਾ ਦੇ ਰਹਿਣ ਵਾਲੇ ਪੰਡਿਤਰਾਓ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ ਭਾਸ਼ਾ ਵਿੱਚ ਬਾਰਾ ਕਿਤਾਬਾਂ ਲਿਖ ਚੁੱਕੇ ਹਨ। ਸਰਕਾਰੀ ਕਾਲਜ ਸੈਕਟਰ 46 ਚੰਡੀਗੜ੍ਹ ਵਿੱਚ ਸਮਾਜ ਸ਼ਾਸ਼ਤਰ ਪੜਾਉਣ ਵਾਲੇ ਪੰਡਿਤਰਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਰਹੇ ਹਨ।
ਬੁੜੈਲ ਜ਼ੇਲ੍ਹ ਵਿਚ 12 ਨਵੰਬਰ ਨੂੰ ਭਗਵਾਨ ਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵਾਂ ਪਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ ਕੀਰਤਨ ਤੋਂ ਬਾਅਦ ਸਾਰੇ ਬੰਦ ਕੈਦੀਆਂ ਨੂੰ ਸ਼ਪੈਸ਼ਲ ਲੰਗਰ ਅਤੁੱਟ ਵਰਤਾਇਆ ਜਾਵੇਗਾ।