← ਪਿਛੇ ਪਰਤੋ
ਨਵੀਂ ਦਿੱਲੀ, 09 ਨਵੰਬਰ 2019 - ਬੰਗਾਲ ਦੀ ਖਾੜੀ ਤੋਂ ਉੱਠਿਆ ਚੱਕਰਵਾਦ ਬੁਲਬੁਲ ਉੜੀਸਾ ਤੋਂ ਪੱਛਮੀ ਬੰਗਾਲ ਵੱਲ ਵਧ ਰਿਹਾ ਹੈ। ਜੋ ਕਿ ਕਰੀਬ ਨੂੰ 10 ਕੁ ਵਜੇ ਬੰਗਾਲ ਪਹੁੰਚ ਜਾਵੇਗਾ। ਪਰ ਬੁਰੀ ਖਬਰ ਇਹ ਹੈ ਕਿ ਇੱਥੇ ਪਹੁੰਚ ਜੇ ਇਹ ਤੂਫਾਨ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦਾ ਹੈ। ਜਿਸ ਨੂੰ ਧਿਆਨ 'ਚ ਰੱਖਦੇ ਹੋਏ ਕਲਕੱਤਾ ਦੇ ਏਅਰਪੋਰਟ ਨੂੰ 12 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਸ਼ਨੀਵਾਰ ਸ਼ਾਮ 6 ਵਜੇ ਤੋਂ ਲੈ ਕੇ ਐਤਵਾਰ ਸਵੇਰੇ ਵਜੇ ਤੱਕ ਕਲਕੱਤਾ ਦਾ ਏਅਰਪੋਰਟ ਬੰਦ ਰਹੇਗਾ। ਇਸ ਤੋਂ ਬਿਨਾਂ ਸੂਬਾ ਸਰਕਾਰ ਨੇ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸੁਰੱਖਿਆ ਦੇ ਪੁਖਤਾ ਇੰਤਜਾਮ ਕਰ ਲਏ ਗਏ ਹਨ ਅਤੇ ਹਰ ਪ੍ਰਕਾਰ ਦੇ ਹਾਲਾਤਾਂ ਨਾਲ ਨਿਪਟ ਲਿਆ ਜਾਵੇਗਾ।
Total Responses : 267