ਬੱਚਿਆਂ ਨੇ ਆਪਣੀ ਕਲਾ ਨਾਲ ਕੀਤਾ ਆਏ ਹੋਏ ਮਹਿਮਾਨਾਂ ਨੂੰ ਮਨਮੋਹਿਤ
ਗੁਰਨਾਮ ਸਿੱਧੂ
ਫਿਰੋਜ਼ਪੁਰ 10 ਨਵੰਬਰ2019 : ਬੱਚਿਆਂ ਅੰਦਰ ਨੈਤਿਕ ਗੁਣ ਅਤੇ ਸੰਸਕਾਰ ਪੈਦਾ ਕਰਨ ਦੇ ਮਨੋਰਥ ਨਾਲ ਡੀਸੀ ਮਾਡਲ ਇੰਟਰਨੈਸ਼ਨਲ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਡੀਸੀਐੱਮ ਗਰੁੱਪ ਆਫ ਸਕੂਲਜ਼ ਦੇ ਸੀਈਓ ਅਨਿਰੁਧ ਗੁਪਤਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਿੱਸਾ ਲਿਆ, ਜਦਕਿ ਗਰੁੱਪ ਦੀ ਡਾਇਰੈਕਟਰ ਐਲੀਮੈਂਟਰੀ ਐਜੂਕੇਸ਼ਨ ਰਾਗਿਨੀ ਗੁਪਤਾ, ਡਾਇਰੈਕਟਰ ਅਡਮਿਨਿਸਟ੍ਰੇਸ਼ਨ ਨਵਦੀਪ ਮਾਥੁਰ, ਡਿਪਟੀ ਸੀਈਓ (ਅਕਾਦਮਿਕ) ਗੁਰਦੀਪ ਸਿੰਘ ਅਤੇ ਕਰੀਏਟਿਵ ਹੈੱਡ ਸੰਗੀਤਾ ਨਿਗਮ ਵਿਸ਼ੇਸ਼ ਤੌਰ ਤੇ ਸਮਾਰੋਹ ਵਿਚ ਸ਼ਿਰਕਤ ਕੀਤੀ। ਸਮਾਰੋਹ ਵਿਚ ਸ਼ਹਿਰ ਦੀਆਂ ਨਾਮਵਰ ਹਸਤੀਆਂ ਜਿਨ੍ਹਾਂ ਵਿਚ ਰੈਡ ਕ੍ਰਾਸ ਦੇ ਸੈਕਟਰੀ ਅਸ਼ੋਕ ਬਹਿਲ, ਏਕੇ ਤਿਆਗੀ, ਵਾਈਪੀ ਰਾਮਪਾਲ ਰਿਟਾਇਰਡ ਕਰਨਲ, ਡਾਕਟਰ ਇੰਦਰਾ ਰਾਮਪਾਲ, ਸੀਮਾ ਅਰੋੜਾ ਪ੍ਰਿੰਸੀਪਲ, ਰੰਜਨ ਸ਼ਰਮਾ, ਅਸ਼ੋਕ ਸ਼ਰਮਾ, ਰਾਜੇਸ਼ ਵਰਮਾ, ਐਡਵੋਕੇਟ ਅਸ਼ਵਨੀ ਸ਼ਰਮਾ, ਹਰੀਸ਼ ਮੋਂਗਾ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਬੱਚਿਆਂ ਦੇ ਮਾਪਿਆਂ ਨੇ ਹਿੱਸਾ ਲਿਆ। ਮਹਿਮਾਨਾਂ ਵੱਲੋਂ ਜੋਤ ਜਗ੍ਹਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ, ਜਿਸ ਵਿਚ ਨੰਨ੍ਹੇ ਮੁੰਨੇ ਬੱਚਿਆਂ ਨੇ ਆਪਣੀ ਅਦਾਕਾਰੀ ਅਤੇ ਨ੍ਰਿਤ ਨਾਲ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਬੱਚਿਆਂ ਨੇ ਨਾਚ, ਕੋਰੀਓਗ੍ਰਾਫੀ, ਭੰਗੜਾ ਅਤੇ ਗੀਤਾਂ ਨਾਲ ਆਪਣੇ ਤੋਂ ਵੱਡਿਆਂ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਸੰਗੀਤਾ ਨਿਸਤੇਂਦਰ ਨੇ ਇਸ ਮੌਕੇ ਤੇ ਮਹਿਮਾਨਾਂ ਦਾ ਸਵਾਗਤ ਕਰਨ ਤੋਂ ਇਲਾਵਾ ਸਕੂਲ ਦੀ ਸਲਾਨਾ ਰਿਪੋਰਟ ਪੜੀ। ਉਨ੍ਹਾਂ ਦੱਸਿਆ ਕੇ ਸਮਾਰੋਹ ਵਿਚ 300 ਤੋਂ ਜ਼ਿਆਦਾ ਬੱਚਿਆਂ ਨੂੰ ਵੱਖ ਵੱਖ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿਚ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਰਾਖੀ ਠਾਕੁਰ, ਵੀਪੀ ਐਡਮਿਨ ਮਨਰੀਤ ਸਿੰਘ, ਵੀਪੀ ਸੀਨੀਅਰ ਸੈਕੰਡਰੀ ਅਭਿਸ਼ੇਕ ਅਰੋੜਾ, ਰਾਜੇਸ਼ ਬੇਰੀ, ਗਗਨਦੀਪ ਕੌਰ, ਸੀਮਾ ਓਬਰਾਏ, ਸੋਨੀਆ, ਭਾਰਤੀ ਗਰੋਵਰ, ਰੀਟਾ ਚੋਪੜਾ, ਰਾਬੀਆ ਬਜਾਜ, ਗਾਇਤਰੀ, ਪ੍ਰੀਤੀ ਸੇਠੀ ਅਤੇ ਹੋਰ ਅਧਿਆਪਕ ਆਦਿ ਹਾਜ਼ਰ ਸਨ।