ਗੁਰਨਾਮ ਸਿੱਧੂ
ਫਿਰੋਜ਼ਪੁਰ 10 ਨਵੰਬਰ 2019 : ਜ਼ਿਲ੍ਹਾ ਪ੍ਰੀਸ਼ਦ, ਏਡੀਸੀ ਦਫਤਰ, ਪੰਚਾਇਤੀ ਰਾਜ ਫਿਰੋਜ਼ਪੁਰ ਵਿਚ ਕੰਮ ਕਰਦੇ ਵੱਖ ਵੱਖ ਕੈਟਾਗਰੀਆ ਦੇ ਦਰਜਾਚਾਰ ਮੁਲਾਜ਼ਮ ਦੀ ਇਕੱਤਰਤਾ ਜ਼ਿਲ੍ਹਾ ਪ੍ਰੀਸ਼ਦ ਫਿਰੋਜਪੁਰ ਵਿਖੇ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਦਰਜਾਚਾਰ ਮੁਲਾਜ਼ਮ ਸਾਮਲ ਹੋਏ। ਮੀਟਿੰਗ ਵਿਚ ਪਸਸਫ ਦੇ ਜ਼ਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਅਤੇ ਦਰਜਾਚਾਰ ਮੁਲਾਜਮਾ ਦੇ ਵੱਖ ਵੱਖ ਬੁਲਾਰਿਆਂ ਨੇ ਉਨ੍ਹਾਂ ਨੂੰ ਆ ਰਹੀਆ ਸਮੱਸਿਆਵਾਂ ਬਾਰੇ ਦੱਸਿਆ। ਇਸ ਸਮੇਂ ਜਾਗੋਵਾਲੀਆ ਨੇ ਦੱਸਿਆ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਰੋਕਣ ਲਈ ਹਰੇਕ ਵਿਭਾਗ ਵਿਚ ਮਜ਼ਬੂਤ ਜੱਥੇਬੰਦੀ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਵਿਭਾਗਾਂ ਵਿਚ ਦਰਜਚਾਰ ਦੀਆ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ, ਖਾਲੀ ਅਸਾਮੀਆਂ ਨੂੰ ਭਰਿਆ ਨਹੀਂ ਜਾ ਰਿਹਾ। ਚੋਣਾਂ ਮੌਕੇ ਕੀਤੇ ਵਾਅਦਿਆ ਨੂੰ ਪੂਰਾ ਨਹੀ ਕੀਤਾ ਜਾ ਰਿਹਾ, ਸਗਂੋ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀਆ ਸਹੂਲਤਾਂ ਨੂੰ ਖੋਹਿਆ ਜਾ ਰਿਹਾ ਹੈ। ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਬਰਾਂਚ ਦੀ ਚੋਣ ਕੀਤੀ ਗਈ। ਜਿਸ ਵਿਚ ਰਮੇਸ ਕੁਮਾਰ ਪ੍ਰਧਾਨ, ਡਮਰ ਬਹਾਦਰ ਸੀਨੀਅਰ ਮੀਤ ਪ੍ਰਧਾਨ, ਹੀਰਾ ਮਨੀ ਤੇ ਰਮੇਸ਼ ਚੰਦ ਮੱਖੂ ਮੀਤ ਪ੍ਰਧਾਨ, ਸੁਖਵਿੰਦਰ ਸਿਘ ਜਨਰਲ ਸਕੱਤਰ, ਫੂਲ ਚੰਦ ਖਜ਼ਾਨਚੀ, ਅਸ਼ਵਨੀ ਕੁਮਾਰ ਪ੍ਰੈਸ ਸਕੱਤਰ, ਸੁਖਦੇਵ ਕੁਮਾਰ ਜੱਥੇਬੰਦਕ ਸਕੱਤਰ, ਬੇਲ ਬਹਾਦਰ ਦਫਤਰੀ ਸਕੱਤਰ, ਮੰਗਲ ਤੇ ਲਾਲ ਸਿਘ ਕਾਰਜਕਾਰੀ ਮੈਂਬਰ ਚੁਣੇ ਗਏ। ਇਸ ਮੌਕੇ ਪਸਸਫ ਦੇ ਜ਼ਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਨੇ ਨਵੀਂ ਚੁਣੀ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦੁਆਇਆ। ਇਸ ਸਮਂੇ ਬਲਬੀਰ ਕੌਰ, ਕਿਰਨਾ ਰਮਨਦੀਪ ਕੌਰ, ਬਲਬੀਰ ਸਿੰਘ, ਗੁਲਜਾਰ, ਧੀਰਜ ਕੁਮਾਰ, ਪਵਨ ਕੁਮਾਰ, ਹਰਕਿਸਨ, ਰਜਿੰਦਰ ਕੁਮਾਰ, ਮੰਗਲ ਸਿੰਘ ਹਾਜ਼ਰ ਸਨ।