← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ 10 ਨਵੰਬਰ 2019: ਜਿਲਾ ਬਠਿੰਡਾ ਦੇ ਪਿੰਡ ਮਾਣਕਖਾਨਾ ਦੀ ਪੰਚਾਇਤ ਵੱਲੋਂ ਦਿੱਤੀ ਪ੍ਰੇਰਣਾ ਤੇ ਅਮਲ ਕਰਦਿਆਂ ਪਿੰਡ ਵਾਸੀਆਂ ਨੇ ਐਤਕੀਂ ਪਰਾਲੀ ਨੂੰ ਅੱਗ ਨਾਂ ਲਾਕੇ ਰਾਹ ਦਸੇਰਾ ਬਣਨ ਵੱਲ ਪਹਿਲੀ ਨਿਵੇਕਲੀ ਪਹਿਲਕਦਮੀ ਦੀਤੀ ਹੈ। ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੰੂ ਅੱਗ ਲਾਉਣ ਦਾ ਮਾਮਲਾ ਸੰਜੀਦਾ ਬਣਿਆ ਹੋਇਆ ਹੈ । ਇਸ ਨੂੰ ਦੇਖਦਿਆਂ ਵਾਤਾਵਰਨ ਪ੍ਰਦੂਸਨ ਨਾ ਕਰਨ ਲਈ ਕਿਸਾਨਾਂ ਨੂੰ ਪ੍ਰੇਰਨ ਵਾਲੀ ਜਿਲੀ ਸਭ ਤੋਂ ਦੀ ਛੋਟੀ ਉਮਰ ਦੀ ਸਰਪੰਚ ਸੈਸਨਦੀਪ ਕੌਰ ਸਿੱਧੂ ਨੇ ਪਰਾਲੀ ਸਾੜਨ ਦੀ ਮਨਾਹੀ ਕਰ ਦਿੱਤੀ। ਪਰਾਲੀ ਨੂੰ ਨਿਪਟਾਉਣ ਲਈ ਖੇਤੀਬ ਵਿਭਾਗ ਤੋਂ ਕਿਸਾਨਾਂ ਦੇ ਦੋ ਸਵੈ ਸਹਾਇਤਾ ਖੇਤੀਬਾੜੀ ਗਰੱੁਪ ਬਣਾ ਕੇ ਚੋਪਰ , ਹੈਪੀ ਸੀਡਰ ਅਤੇ ਜ਼ੀਰੋ ਡਰਿਲ ਮਸ਼ੀਨ ਦੀ ਸਹੂਲਤ ਮੁਹੱਈਆ ਕਰਵਾਈ । ਸਰਪੰਚ ਸੈਸਨਦੀਪ ਕੌਰ ਨੇ ਦੱਸਿਆ ਕਿ ਪਿਛਲੇ ਸਾਲਾ ਨਾਲੋਂ ਕਿਸਾਨਾਂ ਨੇ ਐਤਕੀ ਝੋਨੇ ਦੀ ਪਰਾਲੀ ਸਾੜਨ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਕਿਉਂਕਿ ਗ੍ਰਾਮ ਪੰਚਾਇਤ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਅੱਗ ਲਾਉਣ ਨਾਲ ਹੁੰਦੇ ਨੁਕਸਾਨ ਬਾਰੇ ਜਾਣੂ ਕਰਵਾਇਆ ਹੈ । ਕਿਸਾਨਾਂ ਦੀ ਹੌਸਲਾ ਅਫਜਾਈ ਲਈ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦਾ ਗ੍ਰਾਮ ਪੰਚਾਇਤ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਜਾਵੇਗਾ । ਗ੍ਰਾਮ ਪੰਚਾਇਤ ਦੇ ਪੰਚ ਹਰਬੰਸ ਸਿੰਘ ਨੇ 20 ਏਕੜ ਵਿੱਚ ਝੋਨੇ ਦੀ ਪਰਾਲੀ ਦੀਆ ਚੋਪਰ ਮਸ਼ੀਨ ਨਾਲ ਗੱਠਾ ਬਨਾਈਆਂ ਤੇ ਵਾਤਾਵਰਨ ਦੀ ਸੱੁਧਤਾ ਵਿੱਚ ਯੋਗਦਾਨ ਪਾਉਦਿਆ ਅਗਾਂਹਵਧੂ ਕਿਸਾਨ ਹੋਣ ਦਾ ਸਬੂਤ ਪੇਸ਼ ਕੀਤਾ । ਸਰਪੰਚ ਨੇ ਝੋਨੇ ਵਾਲੇ ਖੇਤਾਂ ਦਾ ਦੌਰਾ ਕੀਤਾ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ।
Total Responses : 930