← ਪਿਛੇ ਪਰਤੋ
ਸਾਬਕਾ ਮੁੱਖ ਚੋਣ ਕਮਿਸ਼ਨਰ ਟੀ ਐਨ ਸੇਸ਼ਨ ਦਾ ਦਿਹਾਂਤ ਨਵੀਂ ਦਿੱਲੀ, 11 ਨਵੰਬਰ, 2019 : ਸਾਬਕਾ ਮੁੱਖ ਚੋਣ ਕਮਿਸ਼ਨਰ ਟੀ ਐਨ ਸੇਸ਼ਨ ਦਾ ਚੰਡੀਗੜ• ਵਿਚ ਦਿਲ ਦੀ ਧੜਕਣ ਬੰਦ ਹੋਣ ਕਾਰਨ ਦਿਹਾਂਤ ਹੋ ਗਿਆ ਹੈ। ਉਹ 86 ਵਰਿ•ਆਂ ਦੇ ਸਨ। ਸੇਸ਼ਨ ਨੂੰ 1990 ਤੋਂ 1996 ਦੌਰਾਨ ਮੁੱਖ ਚੋਣ ਕਮਿਸ਼ਨਰ ਵਜੋਂ ਭਾਰਤ ਵਿਚ ਸ਼ੁਰੂ ਕੀਤੇ ਲਾ ਮਿਸਾਲ ਚੋਣ ਸੁਧਾਰਾਂ ਲਈ ਜਾਣਿਆ ਜਾਂਦਾ ਸੀ। 1955 ਬੈਚ ਦੇ ਤਾਮਿਲਨਾਡੂ ਕੇਡਰ ਦੇ ਆਈ ਏ ਐਸ ਅਧਿਕਾਰੀ ਟੀ ਐਨ ਸੇਸ਼ਨ ਭਾਰਤ ਦੇ 10ਵੇਂ ਮੁੱਖ ਚੋਣ ਕਮਿਸ਼ਨਰ ਸਨ। ਮੁੱਖ ਚੋਣ ਕਮਿਸ਼ਨਰ ਵਜੋਂ ਕੀਤੇ ਸੁਧਾਰਾਂ ਲਈ ਉਹਨਾਂ ਨੂੰ ਰਮਨ ਮੈਗਸੇਸੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਹਨਾਂ ਦਾ ਜਨਮ 1932 ਵਿਚ ਕੇਰਲਾ ਵਿਚ ਹੋਇਆ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਨੇਕਾਂ ਸਿਆਸੀ ਆਗੂਟਾਂ ਨੇ ਸੇਸ਼ਨ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਆਖਿਆ ਹੈ ਕਿ ਉਹਨਾਂ ਨੂੰ ਸੁਧਾਰਾਂ ਦੀ ਸ਼ੁਰੂਆਤ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
Total Responses : 108