← ਪਿਛੇ ਪਰਤੋ
ਫਰੀਦਕੋਟ, 11 ਨਵੰਬਰ 2019 ( ਬਾਬੂਸ਼ਾਹੀ ਬਿਊਰੋ )- ਬਾਬੂਸ਼ਾਹੀ ਡਾਟ ਕਾਮ ਦੇ ਫਰੀਦਕੋਟ ਤੋ ਪੱਤਰਕਾਰ ਪਰਵਿੰਦਰ ਸਿੰਘ ਕੰਧਾਰੀ ਵੱਲੋਂ ਸਮਾਜਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਬਾਬੂਸ਼ਾਹੀ ਡਾਟ ਕਾਮ ਵੈਬਸਾਈਟ ਦੀ 8 ਵੀ ਵਰ੍ਹੇਗੰਢ ਕੇਕ ਕੱਟ ਕੇ ਮਨਾਈ। ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਸਿਵਿਲ ਹਸਪਤਾਲ ਦੇ ਐਸ.ਐਮ.ਓ ਡਾ ਚੰਦਰ ਸ਼ੇਖਰ ਕੱਕੜ ਪਹੁੰਚੇ। ਇਸ ਮੌਕੇ ਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਕੇਸ਼ ਸ਼ਰਮਾ ਅਤੇ ਡਾ ਚੰਦਰ ਸ਼ੇਖਰ ਕੱਕੜ ਨੇ ਕਿਹਾ ਬਾਬੂਸ਼ਾਹੀ ਡਾਟ ਕਾਮ ਵੈਬਸਾਈਟ ਨੇ 8 ਸਾਲਾਂ ਦੇ ਸਫਰ ਦੌਰਾਨ ਸੱਚੀਆਂ ਤੇ ਨਿਰਪੱਖ ਖਬਰਾਂ ਪ੍ਰਕਾਸ਼ਿਤ ਕਰਕੇ ਜਿੱਥੇ ਲੋਕਾਂ ਦੇ ਦਿਲਾਂ ਵਿੱਚ ਵੱਡੀ ਜਗ੍ਹਾ ਬਣਾਈ ਹੈ ਉੱਥੇ ਹੀ ਸਫਲਤਾ ਦੀ ਅਪਾਰ ਬੁਲੰਦੀਆਂ ਨੂੰ ਛੂਹਿਆ ਹੈ। ਇਸ ਮੌਕੇ ਤੇ ਸਮਾਜਸੇਵੀ ਗੋਤਮ ਬਾਂਸਲ ਅਤੇ ਵਰੁਣ ਸਿੰਗਲਾ ਨੇ ਬਾਬੂਸ਼ਾਹੀ ਡਾਟ ਕਾਮ ਦੇ 8 ਸਾਲ ਸਫਲਤਾਪੂਰਵਕ ਪੂਰੇ ਹੋਣ ਤੇ 9 ਵੇਂ ਸਾਲ 'ਚ ਪ੍ਰਵੇਸ਼ ਕਰਨ ਤੇ ਬਾਬੂਸ਼ਾਹੀ ਡਾਟ ਕਾਮ ਦੇ ਸੰਪਾਦਕ ਬਲਜੀਤ ਬੱਲੀ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸਮਾਜਸੇਵੀ ਪ੍ਰਿੰਸ ਕੁਮਾਰ ਸੱਚਦੇਵਾ ਨੇ ਕਿਹਾ ਕਦੇ ਸੋਚਿਆ ਨਹੀ ਸੀ ਲੋਕ ਅਖਬਾਰਾ ਤੋ ਧਿਆਨ ਹਟਾ ਕੇ ਡਿਜੀਟਲ ਮੀਡੀਆ ਤੇ ਆ ਜਾਣ ਗਏ। ਪਰ ਅੱਜ ਲੋਕਾਂ ਦਾ ਧਿਆਨ ਜਿਆਦਾ ਡਿਜੀਟਲ ਮੀਡੀਆ ਤੇ ਹੈ ਤੇ ਬਾਬੂਸ਼ਾਹੀ ਡਾਟ ਕਾਮ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ। ਉਨ੍ਹਾਂ ਨੇ ਬਲਜੀਤ ਬੱਲੀ ਵੱਲੋਂ 8 ਸਾਲਾਂ ਪਹਿਲਾਂ ਚੁੱਕੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਮੰਗਤ ਰਾਮ ਪਟਵਾਰੀ,ਰਾਜ ਕੁਮਾਰ ਵਰਮਾ ਆਦਿ ਹਾਜਰ ਸਨ।
Total Responses : 108