ਬਾਬੂਸ਼ਾਹੀ ਬਿਊਰੋ
ਡੇਰਾ ਬਾਬਾ ਨਾਨਕ 11ਨਵੰਬਰ ; ਗੁਰਮਿਤ ਪ੍ਰਚਾਰਕ ਸੰਤ ਸਭਾ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਲਗਾਈ ਸਟੇਜ ਤੋ ਪਹੁੰਚਣ ਲਈ ਸਮੂਹ ਧਾਰਮਿਕ , ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ (ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਛੱਡ ਕੇ ) ਸਭ ਨੂੰ ਸੱਦਾ ਦਿੱਤਾ ਹੈ ।
-------------------------------------------------------
-------------------------+---+------------------------+---
--------------------------------------------------
ਇਹ ਸੱਦਾ ਗੁਰਮਿਤ ਸੰਤ ਸਭਾ ਦੇ ਮੁੱਖ ਪ੍ਰਬੰਧਕਾ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਵੱਲੋਂ ਸਾਂਝੇ ਬਿਆਨ ਵਿੱਚ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੂਰਬ ਪੂਰੀ ਦੁਨੀਆਂ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੀਆਂ ਹਨ । ਇਸੇ ਹੀ ਲੜੀ ਤਹਿਤ ਡੇਰਾ ਬਾਬਾ ਨਾਨਕ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਸਜਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਕੱਲ 12 ਨਵੰਬਰ ਨੂੰ ਹੋਣ ਵਾਲੀ ਧਾਰਮਿਕ ਸਭਾ ਵਿੱਚ ਅਨੇਕਾਂ ਮਹਾਂਪੁਰਸ਼ ,ਰਾਜਸੀ ਲੀਡਰਸ਼ਿਪ , ਸਮਾਜ ਸੇਵਕ ਤੇ ਨਾਨਕ ਨਾਮ ਲੇਵਾ ਸੰਗਤਾਂ ਸ਼ਾਮਲ ਹੋਣਗੀਆਂ । ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਸਪੀਕਰ ਸ੍ਰ ਰਵੀਇੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਿਨੇਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾੰ ਨੇ ਕਿਹਾ ਕਿ ਬਾਬਾ ਸਰਬਜੋਤ ਸਿੰਘ ਬੇਦੀ ਦੀ ਦੇਖਰੇਖ ਹੇਠ ਹੋ ਰਹੇ ਧਾਰਮਿਕ ਸਮਾਗਮ ਵਿੱਚ ਉਹ ਵੱਧ ਚੜਕੇ ਸ਼ਾਮਲ ਹੋਣਗੇ । ਉਹਨਾ ਕਿਹਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਾਬਾ ਸਰਬਜੋਤ ਸਿੰਘ ਬੇਦੀ ਨੇ ਅਨੇਕਾ ਪੰਥਕ ਸਖਸੀਅਤਾ ਨੂੰ ਬੁਲਾਇਆ ਹੈ । ਉਹਨਾ ਕਿਹਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਜੂਰੀ ਵਿੱਚ ਖਾਲਸਾ ਪੰਥ ਦੀ ਚੜਦੀ ਕਲਾ ਲਈ ਗੁਰੂ ਸਾਹਿਬ ਦੀਆ ਸਿੱਖਿਆਵਾ ਅਨੁਸਾਰ ਜਬਰ ਜੁਲਮ ਵਿਰੁੱਧ ਅਵਾਜ ਬੁਲੰਦ ਕਰਨ ਲਈ ਮਜਬੂਤ ਧਾਰਮਿਕ ਤੇ ਸਮਾਜਿਕ ਸਾਝਾ ਪ੍ਰੋਗਰਾਮ ਵੀ ਉਲੀਕਿਆ ਜਾ ਸਕਦਾ ਹੈ । ਅੱਜ ਹੋਣ ਜਾ ਰਹੇ ਧਾਰਮਿਕ ਸਮਾਗਮ ਵਿੱਚ ਸਰਬੱਤ ਭਾਈ ਬਲਜੀਤ ਸਿੰਘ ਦਾਦੂਵਾਲ, , ਜਥੇਦਾਰ ਸੁਖਦੇਵ ਸਿੰਘ ਭੌਰ , ਅਮਰੀਕ ਸਿੰਘ ਸਾਹਪੁਰ, ਅਨੇਕਾ ਸ੍ਰੋਮਣੀ ਕਮੇਟੀ ਮੈਂਬਰ, ਆਮ ਆਦਮੀ ਪਾਰਟੀ , ਬਹੁਜਨ ਸਮਾਜ ਪਾਰਟੀ , ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸ੍ਰੋਮਣੀ ਯੂਥ ਅਕਾਲੀ ਦਲ ਤੋ ਇਲਾਵਾ ਅਨੇਕਾ ਹੋਰ ਧਾਰਮਿਕ ਸਮਾਜਿਕ ਜਥੇਬੰਦੀਆ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਰਹੇ ਹਨ । ਸਟੇਜ ਸੰਚਾਲਨ ਕਮੇਟੀ ਦੇ ਪ੍ਰਬੰਧਕਾ ਸੁਖਬੀਰ ਸਿੰਘ ਰਾਮਪੁਰ ਖੇੜਾ ਅਨਭੋਲ ਸਿੰਘ ਦਿਵਾਨਾ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ, ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ, ਸ੍ਰ ਤੇਜਿੰਦਰ ਸਿੰਘ ਪੰਨੂੰ , ਸ੍ਰ ਮਨਜੀਤ ਸਿੰਘ ਭੋਮਾ, ਸ੍ਰ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਹਨ । ਅੱਜ ਸੰਗਤਾ ਬੜੇ ਉਤਸਾਹਿਤ ਹੋਕੇ ਕਰਤਾਰਪੁਰ ਸਾਹਿਬ ਲਾਘੇ ਦੇ ਟੀ ਪੁਆਇੰਟ ਤੇ ਹੋਣ ਜਾ ਰਹੀ ਧਾਰਮਿਕ ਸਭਾ ਵਿੱਚ ਸ਼ਾਮਲ ਹੋਣ ਲਈ ਰਾਤ ਤੋ ਹੀ ਪਹੁੰਚ ਰਹੀਆ ਹਨ ।