ਕੈਨੇਡਾ : ਗੌਰਮਿੰਟ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿਦਿਆਰਥੀਆਂ ਦਾ ਸਲਾਨਾ ਸਮਾਰੋਹ 15 ਨਵੰਬਰ ਨੂੰ
ਹਰਦਮ ਮਾਨ
ਸਰੀ, 12 ਨਵੰਬਰ, 2019 : ਗੌਰਮਿੰਟ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿਦਿਆਰਥੀਆਂ ਵੱਲੋਂ ਇਸ ਵਾਰ ਆਪਣਾ ਸਲਾਨਾ ਮਿਲਣੀ ਸਮਾਰੋਹ (ਰੀ-ਯੂਨੀਅਨ ਪਾਰਟੀ) 15 ਨਵੰਬਰ 2019 (ਸ਼ੁੱਕਰਵਾਰ) ਨੂੰ ਸ਼ਾਮ 6 ਵਜੇ ਬੰਬੇ ਬੈਂਕੁਇਟ ਹਾਲ (7475, 135 ਸਟਰੀਟ) ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਇਸ ਸਮਾਰੋਹ ਦੇ ਪ੍ਰਬੰਧਕ ਕੁਲਬੀਰ ਸਿੰਘ ਬਰਾੜ ਅਤੇ ਅੰਗਰੇਜ਼ ਸਿੰਘ ਬਰਾੜ ਨੇ ਦੱਸਿਆ ਹੈ ਕਿ ਇਸ ਸਮਾਰੋਹ ਦੌਰਾਨ ਕਾਲਜ ਦੇ ਪੁਰਾਣੇ ਵਿਦਿਆਰਥੀ ਕਾਲਜ ਸਮੇਂ ਦੀਆਂ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਨਗੇ, ਗੀਤ ਸੰਗੀਤ ਹੋਵੇਗਾ ਅਤੇ ਗਿੱਧੇ, ਭੰਗੜੇ ਦੀ ਧਮਾਲ ਹੋਵੇਗੀ। ਮਨੋਰੰਜਨ ਦੇ ਨਾਲ ਨਾਲ ਰਾਤਰੀ ਭੋਜ ਵੀ ਹੋਵੇਗਾ। ਉਨ੍ਹਾਂ ਕੈਨੇਡਾ ਰਹਿ ਰਹੇ ਕਾਲਜ ਦੇ ਸਮੂਹ ਵਿਦਿਆਰਥੀਅਆਂ ਨੂੰ ਸਮਾਰੋਹ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸਮਾਰੋਹ ਸਬੰਧੀ ਹੋਰ ਜਾਣਕਾਰੀ ਲਈ ਕੁਲਬੀਰ ਸਿੰਘ ਬਰਾੜ 604-825-0479 ਅਤੇ ਅੰਗਰੇਜ਼ ਸਿੰਘ ਬਰਾੜ 778-552-7636 ਨਾਲ ਸੰਪਰਕ ਕੀਤਾ ਜਾ ਸਕਦਾ ਹੈ।