ਗੁਰਨਾਮ ਸਿੱਧੂ
ਫਿਰੋਜ਼ਪੁਰ 12 ਨਵੰਬਰ 2019 : ਸ਼ਰ੍ੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਨੂੰ ਸਮਰਪਿਤ ਆਯੂਰਵੈਦਿਕ ਕੈਂਪ ਡੀਸੀ ਚੰਦਰ ਗੈਂਦ ਤੇ ਡਾਇਰੈਕਟਰ ਆਯੂਰਵੇਦਾ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਨਾਲ ਅਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਡਾ. ਅਜੇ ਭਾਰਤੀ ਦੀ ਅਗਵਾਈ ਵਿਚ ਬਸਤੀ ਗੋਲਬਾਗ ਵਿਖੇ ਗੁਰਦੁਆਰਾ ਬਾਬਾ ਜੋਰਾ ਸਿੰਘ, ਬਾਬਾ ਫਤਿਹ ਸਿੰਘ ਜੀ ਵਿਖੇ ਲਗਾਇਆ ਗਿਆ. ਇਸ ਫਰੀ ਆਯੂਰਵੈਦਿਕ ਮੈਡੀਕਲ ਕੈਂਪ ਵਿਚ ਰੋਗੀਆਂ ਦਾ ਫਰੀ ਚੈੱਕਅੱਪ ਕੀਤਾ ਗਿਆ ਅਤੇ ਰੋਗੀਆਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ. ਰੋਗੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਤੇ ਆਯੂਰਵੈਦਿਕ ਪਰ੍ਣਾਲੀ ਬਾਰੇ ਵੀ ਸਮਝਾਇਆ ਗਿਆ। ਲੋਕਾਂ ਨੂੰ ਨਸ਼ਿਆਂ ਰੂਪੀ ਕੋਹੜ ਨੂੰ ਵੀ ਸਮਾਜ ਵਿਚੋਂ ਉਖਾੜ ਸੁੱਟਣ ਲਈ ਪ੍ਰੇਰਿਆ ਗਿਆ। ਇਸ ਕੈਂਪ ਵਿਚ 324 ਰੋਗੀਆਂ ਦਾ ਚੈੱਕਅੱਪ ਕੀਤਾ ਗਿਆ। ਇਸ ਕੈਂਪ ਵਿਚ ਡਾ. ਦਰਬਾਰਾ ਸਿੰਘ ਭੁੱਲਰ ਸੀਨੀਅਰ ਫਜੀਸ਼ਅਨ, ਡਾ. ਅਵਤਾਰ ਗਰੋਵਰ, ਡਾ. ਸੁਮਿਤ ਮੋਂਗਾ, ਰੋਬੀਨਾ ਭੱਟੀ ਉਪਵੈਦ, ਸੁਖਪ੍ਰੀਤ ਉਪਵੈਦ ਨੇ ਸੇਵਾਵਾਂ ਦਿੱਤੀਆ।