ਟਾਹਲੀ ਵਾਲਾ ਚੋਂਕ ਵਿਚਕਾਰ ਖੀਰ ਦਾ ਲੰਗਰ ਵੰਡਦੇ ਹੋਏ ਪ੍ਰਧਾਨ ਨਰਿੰਦਰ ਸ਼ਾਸਤਰੀ, ਕਲੱਬ ਪ੍ਰਧਾਨ ਦਇਆ ਸਿੰਘ ਅਤੇ ਹੋਰ।
ਵਿਧਾਇਕ ਕੰਬੋਜ਼, ਨਰਿੰਦਰ ਸ਼ਾਸ਼ਤਰੀ, ਵਿਨੈ ਨਿਰੰਕਾਰੀ, ਯਸ਼ਪਾਲ ਸਿੰਧੀ ਸਮੇਤ ਹੋਰਨਾਂ ਨੇ ਪਹੁੰਚ ਕੇ ਕੀਤੀ ਸੇਵਾ
ਰਾਜਪੁਰਾ, 11 ਨਵੰਬਰ (ਕੁਲਵੰਤ ਸਿੰਘ ਬੱਬੂ): ਅੱਜ ਇਥੋ ਦੇ ਟਾਹਲੀ ਵਾਲਾ ਚੋਂਕ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ੍ਹਾਂ ਪ੍ਰਕਾਸ਼ ਪੂਰਬ ਦੇ ਸਬੰਧ ਵਿਚ ਨਿਊ ਪ੍ਰੈਸ ਕਲੱਬ ਦੇ ਪ੍ਰਧਾਨ ਦਇਆ ਸਿੰਘ ਦੀ ਅਗਵਾਈ ਹੇਠ ਮਿੱਠੀ ਖੀਰ ਦਾ ਲੰਗਰ ਲਾਇਆ ਗਿਆ।ਜਿਸ ਵਿਚ ਹਲਕਾ ਵਿਧਾਇਕ ਹਰਦਿਆਲ ਕੰਬੋਜ਼ ਕੰਬੋਜ਼, ਨਗਰ ਕੋਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਚੇਅਰਮੈਨ ਵਿਨੈ ਨਿੰਰਕਾਰੀ, ਵਪਾਰ ਮੰਡਲ ਦੇ ਸੀਨੀਅਰ ਵਾਈਸ ਚੇਅਰਮੈਨ ਯਸ਼ਪਾਲ ਸਿੰਧੀ ਸਮੇਤ ਹੋਰ ਹਾਜਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਦਇਆ ਸਿੰਘ ਨੇ ਦੱਸਿਆ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।ਅੱਜ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਦੁਪਿਹਰ ਤੋਂ ਦੇਰ ਸ਼ਾਮ ਤੱਕ ਖੀਰ ਦਾ ਲੰਗਰ ਲਾਇਆ ਗਿਆ ਹੈ।ਜਿਸ ਵਿਚ ਹਜਾਰਾਂ ਰਾਹਗੀਰਾਂ ਨੇ ਮਿੱਠੀ ਖੀਰ ਦੇ ਲੰਗਰ ਦਾ ਆਨੰਦ ਮਾਣਿਆਂ ।ਉਨ੍ਹਾਂ ਕਿਹਾਕਿ ਕਲੱਬ ਵਲੋਂ ਸਮੇਂ ਸਮੇਂ ਤੇ ਮੈਡੀਕਲ ਚੈਕਅੱਪ ਕੈਂਪ, ਸਕੂਲਾਂ ਵਿਚ ਲੋੜਵੰਦਾਂ ਨੂੰ ਗਰਮ ਜਰਸੀਆਂ ਸਮੇਤ ਹੋਰ ਸਮਾਜ ਸੇਵੀ ਕੰਮਾਂ ਵਿਚ ਹਿੱਸਾ ਪਾਇਆ ਜਾਦਾਂ ਹੈ।ਇਸ ਦੋਰਾਨ ਵਿਧਾਇਕ ਕੰਬੋਜ਼ ਨੇ ਕਿਹਾਕਿ ਪੱਤਰਕਾਰ ਭਾਈਚਾਰੇ ਵਲੋਂ ਆਪਣੀ ਜਿੰਮੇਵਾਰੀ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿਚ ਹਿੱਸਾ ਪਾਉਣਾ ਬਹੁਤ ਹੀ ਸ਼ਾਲਾਘਾਯੋਗ ਉੁਪਰਾਲਾ ਹੈ।ਇਸ ਮੋਕੇ ਭੁਸ਼ਨ ਤੁਤਲਾਨੀ, ਰਣਜੀਤ ਸਿੰਘ, ਅਸ਼ੋਕ ਪ੍ਰੇਮੀ, ਸੁਦੇਸ਼ ਤਨੇਜਾ, ਇਕਬਾਲ ਸਿੰਘ, ਪ੍ਰਿੰਸ ਤਨੇਜਾ, ਅਮਰਜੀਤ ਪੰਨੂ, ਸਰਬਜੀਤ ਸਿੰਘ, ਜਗਦੀਸ਼ ਕੇਬੀ, ਆਤਮ ਪ੍ਰਕਾਸ਼, ਸੁਖਦੇਵ ਸਿੰਘ, ਸੰਜੇ ਭਾਰਦਵਾਜ, ਗੁਰਸ਼ਰਨ ਵਿਰਕ, ਸੁਖਦੇਵ ਗਗਨ ਓਮ ਪ੍ਰਕਾਸ਼ ਸਮੇਤ ਹੋਰ ਹਾਜਰ ਸਨ।