ਫਰੀਦਕੋਟ, 12 ਨਵੰਬਰ 2019 ( ਪਰਵਿੰਦਰ ਸਿੰਘ ਕੰਧਾਰੀ ) - ਦੁਕਾਨਦਾਰਾਂ ਅਤੇ ਮਹੁੱਲਾ ਨਿਵਾਸੀਆਂ ਵੱਲੋਂ ਬੜੀ ਹੀ ਸਰਧਾ ਨਾਲ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਚਾਹ ਤੇ ਬਰੈੱਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਗਈ। ਇਸ ਮੌਕੇ ਸਤਵਿੰਦਰ ਸਿੰਘ ਕਾਕਾ, ਹਨੀ, ਗੋਬਿੰਦ ਰਾਮ , ਛਿੰਦਰ ਸਿੰਘ, ਅਵਤਾਰ ਸਿੰਘ, ਰਾਜਕੁਮਾਰ, ਜੋਗਿੰਦਰ ਸਿੰਘ, ਅਵਤਾਰ ਸਿੰਘ,ਨਵਦੀਪ ਸਿੰਘ ਨੀਟੂ,ਰਾਮ ਸਿੰਘ,ਲਵਪ੍ਰੀਤ, ਧਰਮਪਾਲ, ਤਰਸ਼ੇਮ, ਆਦਿ ਹਾਜਰ ਸਨ ।