ਗੁਰਨਾਮ ਸਿੱਧੂ
ਫਿਰੋਜ਼ਪੁਰ 13 ਨਵੰਬਰ 2019 : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਦੀ ਪ੍ਰਧਾਨਗੀ ਵਿਚ ਇਕ ਪ੍ਰੋਗਰਾਮ ਗਾਂਧੀ ਸੰਕਲਪ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਪਦ ਯਾਤਰਾ ਵਿਚ ਫਿਰੋਜ਼ਪੁਰ ਦੇ ਜ਼ਿਲ੍ਹਾ ਮੁਖੀ ਮੋਹਨ ਲਾਲ ਸੇਠੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਸਾਂਸਦ ਸ਼ਵੇਤ ਮਲਿਮ ਅਤੇ ਜੋਨਲ ਮੁਖੀ ਰਾਕੇਸ਼ ਰਾਠੋਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਹਾਤਮਾ ਗਾਂਧੀ ਦਾ ਸੰਕਲਪ ਸਾਡੇ ਦੇਸ਼ ਨੂੰ ਜਾਤ ਪਾਤ ਮੁਕਤ, ਸਵੱਛ ਭਾਰਤ ਅਤੇ ਇਕ ਵਿਸ਼ਾਲ, ਭਵਯ, ਸ਼ਕਤੀਸ਼ਾਲੀ ਭਾਰਤ ਬਨਾਉਣਾ ਸੀ। ਇਸ ਦੇ ਸੁਪਨੇ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਵਧਾਉਂਦੇ ਹੋਏ ਕੰਮ ਕਰ ਰਹੇ ਹਨ, ਉਹ ਦਿਨ ਦੂਰ ਨਹੀਂ ਸਾਡਾ ਦੇਸ਼ ਵਿਸ਼ਵ ਦੀ ਨੰਬਰ ਇਕ ਸੂਚੀ ਵਿਚ ਜਾਏਗਾ। ਗਾਂਧੀ ਦਾ ਸੁਪਨਾ ਪੂਰਾ ਹੋਵੇਗਾ, ਮੋਹਨ ਲਾਲ ਸੇਠੀ ਨੇ ਗਾਂਧੀ ਦੇ ਜੀਵਨ ਦੇ ਬਾਰੇ ਵਿਚ ਸੰਬੋਧਨ ਕੀਤਾ। ਇਸ ਮੌਕੇ ਦਵਿੰਦਰ ਬਜਾਜ ਨੇ ਸਾਰੇ ਕਾਰਜਕਰਤਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਸ਼ਵਨੀ ਗਰੋਵਰ, ਜੁਗਰਾਜ ਕਟੋਰਾ, ਜੌਹਰੀ ਯਾਦਵ, ਅਸ਼ੋਕ ਸਚਦੇਵਾ, ਸੁਖਵਿੰਦਰ ਸਿੰਘ, ਸੰਜੀਵ ਮੋਨੂੰ, ਗੁਰਜੀਤ ਸਿੰਘ, ਦਰਸ਼ਨ ਸਿੰਘ, ਜੋਰਾ ਸਿੰਘ, ਸੁਸ਼ੀਲ ਗੁਪਤਾ, ਦਵਿੰਦਰ ਨਾਰੰਗ, ਪ੍ਰਦੀਪ ਨੰਦਾ, ਕ੍ਰਿਸ਼ਨ ਲੂਨਾ, ਪੱਪੂ ਕੋਤਵਾਲ, ਦਵਿੰਦਰ ਕਲਸੀ, ਅਮਨਦੀਪ ਸ਼ਰਮਾ, ਵਿਜੇ ਅਟਵਾਲ, ਮੋਨੂੰ ਪੁੱਗਲ, ਰਾਜੇਸ਼ ਨਿੰਦੀ, ਕੁਲਵਿੰਦਰ ਸਰਪੰਚ, ਰਾਜੀਵ ਧਵਨ, ਕੁਸ਼ ਕਟਾਰੀਆ, ਵਰੁਣ ਮਦਾਨ, ਮੁਕੇਸ਼ ਕੁਮਾਰ, ਅਵਿਨਾਸ਼ ਗੁਪਤਾ, ਨਵਨੀਤ ਸ਼ਰਮਾ, ਗੁਰਪ੍ਰੀਤ ਵਲਟੋਹਾ, ਮਨੀ ਖਲਚੀਆ ਦੇ ਇਲਾਵਾ ਵੱਡੀ ਗਿਣਤੀ ਵਿਚ ਕਾਰਜਕਰਤਾ ਹਾਜ਼ਰ ਸਨ।