← ਪਿਛੇ ਪਰਤੋ
ਜਗਦੀਸ਼ ਥਿੰਦ
ਗੁਰੂਹਰਸਹਾਏ ਫਿਰੋਜ਼ਪੁਰ 13 ਨਵੰਬਰ : ਬਾਅਦ ਦੁਪਹਿਰ 13 ਨਵੰਬਰ ਦਾ ਉਸ ਵੇਲੇ ਇੱਕ ਹੱਸਦੇ - ਵੱਸਦੇ ਪਰਿਵਾਰ ਦੇ ਲਈ "ਕਾਲੇ ਦਿਨ " ਦਾ ਰੂਪ ਅਖਤਿਆਰ ਕਰ ਗਿਆ ਜਦੋਂ ਖੇਤ ਵਿੱਚ ਪਰਾਲੀ ਦਾ ਝਗੜਾ ਇੱਥੋਂ ਤੱਕ ਬਾਅਦ ਜਾ ਕੇ ਇੱਕ ਨੌਜਵਾਨ ਇਸ ਲੜਾਈ ਦੀ ਬਲੀ ਚੜ੍ਹ ਗਿਆ । ਪਿੰਡ ਪਿੰਡੀ ਥਾਣਾ ਗੁਰੂਹਰਸਹਾਏ ਜ਼ਿਲਾ ਫਿਰੋਜ਼ਪੁਰ ਪੰਜਾਬ ਅੰਦਰ ਕਸ਼ਮੀਰ ਹਾਂਡਾ ਪੁੱਤਰ ਰਾਮ ਚੰਦ ਖੇਤ ਵਿੱਚ ਝੋਨੇ ਦੀ ਪਰਾਲੀ ਦੇ ਬੁੱਛੇ ਰੀਪਰ ਨਾਲ ਕੱਟ ਰਿਹਾ ਸੀ ਕਿ ਗੁਆਂਢੀਆਂ ਨਾਲ ਇਸ ਗੱਲ ਤੋਂ ਵਿਵਾਦ ਖੜ੍ਹਾ ਹੋ ਗਿਆ ਕਿ ਕੱਟੀ ਜਾ ਰਹੀ ਪਰਾਲੀ ਉਨ੍ਹਾਂ ਦੇ ਖੇਤ ਅੰਦਰ ਆ ਗਈ ਹੈ । ਬੋਲ ਬੁਲਾਰਾ ਹੋਣ ਤੇ ਵਿਸ਼ੂ ਹਾਂਡਾ ਨਾਮ ਦਾ ਨੌਜਵਾਨ ਆਪਣੇ ਰਿਸ਼ਤੇਦਾਰ ਦੀ ਮੈਸ ਦੇ ਖੇਡ ਅੰਦਰ ਚਲਿਆ ਗਿਆ । ਇਸ ਦੌਰਾਨ ਹੀ ਵਿਸ਼ੂ ਹਾਂਡਾ ( ਵਿਸ਼ਵਾ ਮਿੱਤਰ ਪੁੱਤਰ ਮੱਖਣ ਰਾਮ ) ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ । ਇਸ ਸਬੰਧੀ ਪੀੜਤ ਧਿਰ ਵੱਲੋਂ ਦੋਸ਼ ਲਗਾਏ ਗਿਆ ਕਿ ਵਿਸ਼ੂ ਹਾਂਡਾਂ ਦੀ ਮੌਤ ਸਿਰ ਉਪਰ ਚੋਟ ਲੱਗਣ ਨਾਲ ਹੋਈ । ਇਸ ਸੰਬੰਧੀ ਪੁਲਸ ਥਾਣਾ ਮੁਖੀ ਗੁਰੂਹਰਸਹਾਏ ਅਤੇ ਡੀ ਐੱਸ ਪੀ ਗੁਰੂ ਸਾਹਿਬ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਦਾ ਕੱਲ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ । ਪੁਲਿਸ ਵੱਲੋਂ ਮੌਕੇ ਦੇ ਗਵਾਹਾਂ ਦੇ ਬਿਆਨਾਂ ਦੇ ਆਧਾਰ ਤੇ ਐੱਫ ਆਈ ਆਰ ਦਰਜ ਕੀਤੀ ਜਾ ਰਹੀ ਹੈ । ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮੌਕੇ ਦੇ ਗਵਾਹਾਂ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮੌਤ ਦੇ ਅਸਲ ਕਾਰਨ ਸਪੱਸ਼ਟ ਹੋ ਸਕਣਗੇ ।
Total Responses : 188