ਚੰਡੀਗੜ੍ਹ, 14 ਨਵੰਬਰ - ਹਰਿਆਣਾ ਵਿਚ ਨਵੀਂ ਬਣੀ ਸਰਕਾਰ ਭਾਜਪਾ ਤੇ ਜਨ ਨਾਇਕ ਜਨਤਾ ਪਾਰਟੀ ਸਰਕਾਰ ਦਾ ਪਹਿਲਾ ਮੰਤਰੀ ਮੰਡਲ ਵਿਸਥਾਰ ਹੋਇਆ ਹੈ। ਕੁੱਲ 10 ਮੰਤਰੀਆਂ ਨੇ ਹਲਫ਼ ਲਿਆ ਹੈ।
ਭਾਜਪਾ ਦੇ 8, ਜੇਜੇਪੀ ਦੇ ਕੋਟੇ ਵਿਚੋਂ ਇਕ ਤੇ ਇਕ ਆਜ਼ਾਦ ਵਿਧਾਇਕ ਨੂੰ ਮੰਤਰੀ ਬਣਾਇਆ ਗਿਆ ਹੈ। ਹਰਿਆਣਾ 'ਚ ਭਾਜਪਾ ਦੇ ਸੀਨੀਅਰ ਲੀਡਰ ਅਨਿਲ ਵਿੱਜ ਨੂੰ ਵੀ ਮੰਤਰੀ ਬਣਾਇਆ ਗਿਆ ਹੈ। 6 ਕੈਬਨਿਟ ਅਤੇ 4 ਰਾਜ ਮੰਤਰੀ ਇਸ ਵਿੱਚ ਸ਼ਾਮਲ ਕੀਤੇ ਹਨ। ਸੰਦੀਪ ਸਿੰਘ ਰਾਜ ਦੇ ਇਕਲੌਤੇ ਸਿੱਖ ਮੰਤਰੀ ਬਣੇ ਹਨ।
ਕੈਬਨਿਟ ਮੰਤਰੀ ਬਣਨ ਵਾਲਿਆਂ ਵਿੱਚ ਅਨਿਲ ਵਿਜ, ਕੰਵਰਪਾਲ ਗੁਰਜਰ, ਮੂਲ ਚੰਦ ਸ਼ਰਮਾ, ਰਣਜੀਤ ਸਿੰਘ, ਜੈ ਪ੍ਰਕਾਸ਼ ਦਲਾਲ ਅਤੇ ਡਾ: ਬਨਵਾਰੀ ਲਾਲ ਸ਼ਾਮਲ ਹਨ ਜਦੋਂ ਕਿ ਪ੍ਰਕਾਸ਼ ਯਾਦਵ, ਕਮਲੇਸ਼ ਢੰਡਾ, ਅਨੂਪ ਧਨਕ ਅਤੇ ਸੰਦੀਪ ਸਿੰਘ ਰਾਜ ਮੰਤਰੀ ਬਣੇ ਹਨ।