48 ਬਾਲ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਨਾਲ ਕੀਤਾ ਸਭ ਨੂੰ ਪ੍ਰਭਾਵਿਤ
ਗੁਰਨਾਮ ਸਿੱਧੂ
ਫਿਰੋਜ਼ਪੁਰ 14 ਨਵੰਬਰ 2019 : ਪੰਜਾਬ ਸਟੇਟ ਕਾਉਂਸਲ ਆਫ ਸਾਇੰਸ ਐਂਡ ਟੈਕਨਾਲੋਜੀ, ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੈਕੰਡਰੀ ਕੁਲਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ, ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪ੍ਰਿੰਸੀਪਲ ਰਾਖੀ ਠਾਕੁਰ ਦੀ ਅਗਵਾਈ ਵਿਚ ਜ਼ਿਲ੍ਹਾ ਬਾਲ ਵਿਗਿਆਨ ਕਾਂਗਰਸ ਅੱਜ ਸਥਾਨਕ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਪੰਨ ਹੋਇਆ। ਸਟੇਟ ਵਿਗਿਆਨ ਅਫਸਰ ਡਾ. ਬਾਠ ਅਤੇ ਮੈਡਮ ਮੀਨਾਕਸ਼ੀ ਦੀ ਅਗਵਾਈ ਵਿਚ ਇਸ ਬਾਲ ਕਾਂਗਰਸ ਨੂੰ 5 ਮੁੱਖ ਵਿਸ਼ਿਆ ਈਕੋ ਸਿਸਟਮ, ਸਿਹਤ, ਵੈਸਟ ਟੂ ਵੈਲਥ, ਸੁਸਾਇਟੀ ਤੇ ਕਲਚਰ ਅਤੇ ਪੁਰਾਤਨ ਗਿਆਨ ਪ੍ਰਣਾਲੀ ਵਿਚ ਵੰਡਿਆ ਗਿਆ ਸੀ। ਇੰਜ਼. ਅਨੁਰਿਧ ਗੁਪਤਾ, ਵੀਪੀ ਮਨੀਸ਼ ਬਾਂਗਾ, ਨੋਡਲ ਅਫਸਰ ਦੀਪਕ ਸ਼ਰਮਾ ਅਤੇ ਅਸ਼ਵਨੀ ਸ਼ਰਮਾ ਨੇ ਵਧੇਰੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਵੱਖ ਵੱਖ ਸਕੂਲਾਂ ਤੋਂ 48 ਬਾਲ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਨੂੰ ਜੱਜਾਂ ਦੇ ਸਾਹਮਣੇ ਰੱਖਿਆ। ਸੀਨੀਅਰ ਵਰਗ ਦੇ ਨਤੀਜਿਆਂ 'ਚੋਂ ਸਿਮਰਤ ਸਿੰਘ ਸਰਕਾਰੀ ਸਕੂਲ ਭਾਗੋ ਕੇ ਨੇ ਪਹਿਲਾ, ਸ਼ਿਰਟੀ ਸ਼ਰਮਾ ਸੈਂਟ ਫਰੀਦ ਸਕੂਲ ਨੇ ਦੂਜਾ ਅਤੇ ਡੀਸੀ ਮਾਡਲ ਤੇ ਸ਼ਾਦੇ ਹਾਸ਼ਮ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਯੂਨੀਅਰ ਵਰਗਾਂ ਵਿਚ ਸਰਕਾਰੀ ਹਾਈ ਸਕੂਲ ਮੋਹਨ ਕੇ ਹਿਠਾੜ ਨੇ ਪਹਿਲਾ ਅਤੇ ਤੀਜਾ, ਦਾਸ ਐਡ ਬਰਾਉਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਦਿੱਤੇ ਹੋਏ ਸਬ ਥੀਮ ਵਿਚੋਂ ਆਪਣੇ ਚੌਗਿਰਦੇ ਵਿਚੋਂ ਇਕ ਪਰਾਬਲਮ ਚੁਣਦੇ ਹਨ ਅਤੇ ਸਰਚ ਕਰਕੇ ਉਸ ਦੇ ਹੱਲ ਤੱਕ ਪਹੁੰਚਦੇ ਹਨ। ਡਾ. ਰਾਜਨਪਰੀਤ, ਡਾ. ਅਜੈ ਪ੍ਰੀਤ, ਡਾ. ਸੰਗੀਤਾ ਸ਼ਰਮਾ ਅਤੇ ਪਵਨ ਲੁਥਰਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ੈਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯੋਗੇਸ਼ ਤਲਵਾੜ, ਸਚਿਨ ਕੁਮਾਰ, ਲੈਕਚਰਾਰ ਰਾਕੇਸ਼ ਕੁਮਾਰ, ਕਪਿਲ ਸਾਨਨ, ਸੰਜੀਵ ਟੰਡਨ, ਰੁਪਿੰਦਰ ਸਿੰਘ, ਸੰਦੀਪ ਸਹਿਗਲ, ਰਕੇਸ਼ ਮਾਹਰ ਆਦਿ ਨੇ ਅਹਿਮ ਭੂਮਿਕਾ ਨਿਭਾਈ।