ਸੁਚੇਤਕ ਰੰਗਮੰਚ ਦੇ 20 ਸਾਲ ਮੁਕੰਮਲ ਹੋਣ 'ਤੇ ਹੋਵੇਗਾ 'ਇੰਨਾ ਕੀ ਆਵਾਜ਼' ਨਾਟਕ
ਚੰਡੀਗੜ੍ਹ, 14 ਨਵੰਬਰ 2019: ਸੁਚੇਤਕ ਰੰਗਮੰਚ ਮੋਹਾਲੀ, ਜਿਸਨੇ ਆਪਣੀਆਂ ਰੰਗਕਰਮੀ ਸਰਗਰਮੀਆਂ ਦੇ 20 ਸਾਲ ਮੁਕੰਮਲ ਕਰ ਲਏ ਹਨ, 16 ਤੋਂ 20 ਨਵੰਬਰ ਤੱਕ 16ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਆਯੋਜਨ ਪੰਜਾਬ ਕਲਾ ਭਵਨ ਵਿੱਚ ਕਰਨ ਜਾ ਰਿਹਾ ਹੈ, ਜਿਸਦਾ ਆਗ਼ਾਜ਼ ਅਸਗਰ ਵਜਾਹਤ ਦੇ ਨਾਟਕ 'ਇੰਨਾ ਦੀ ਆਵਾਜ਼' ਨਾਲ਼ ਹੋਵੇਗਾ। ਇਸ ਵਾਰ ਸੁਚੇਤਕ ਰੰਗਮੰਚ ਦੇ ਪ੍ਰਮੁੱਖ ਨਾਟਕਾਂ ਦਾ ਮੰਚਨ ਹੋਵੇਗਾ ਅਤੇ ਪੰਜਾਬੀ ਰੰਗਮੰਚ ਦੇ ਸ਼ਾਹ ਅਸਵਾਰ ਦੇ ਜੀਵਨ ਸੰਘਰਸ਼ ਨੂੰ ਦਰਸਾਉਂਦੀ ਦਸਤਾਵੇਜ਼ੀ ਫ਼ਿਲਮ 'ਕ੍ਰਾਂਤੀ ਦਾ ਕਲਾਕਾਰ-ਗੁਰਸ਼ਰਨ ਸਿੰਘ' ਵੀ ਵਿਖਾਈ ਜਾਵੇਗੀ।
ਸੁਚੇਤਕ ਰੰਗਮੰਚ ਮੋਹਾਲੀ ਦੀ ਸੰਚਾਲਕ ਅਨੀਤਾ ਸ਼ਬਦੀਸ਼ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਸਾਲ ਸ੍ਰ. ਗੁਰਸ਼ਰਨ ਸਿੰਘ ਦੀ ਥੜ੍ਹਾ ਥੀਏਟਰ ਸ਼ੈਲੀ ਦਾ 50ਵਾਂ ਸਾਲ ਹੈ। ਉਨ੍ਹਾਂ ਗੁਰੂ ਨਾਨਕ ਦੀ ਪੰਜਵੀ ਸ਼ਤਾਬਦੀ ਦੇ ਅਵਸਰ 'ਤੇ ਸ੍ਰæ ਗੁਰਦਿਆਲ ਸਿੰਘ ਫੁੱਲ ਦੇ ਨਾਟਕ 'ਜਿਨ ਸਚੁ ਪਲੈ ਹੋਇ' ਨਾਲ਼ ਪਿੰਡਾਂ ਦਾ ਰੁਖ਼ ਕੀਤਾ ਸੀ। ਇਹ ਨਾਟਕ ਹੀ ਸੀ, ਜਿਸਨੇ ਗੁਰਸ਼ਰਨ ਸਿੰਘ ਦੀ ਥੜ੍ਹਾ ਥੀਏਟਰ ਸ਼ੈਲੀ ਨੂੰ ਸਥਾਪਤ ਕੀਤਾ ਸੀ। ਇਸਦੇ ਮੱਦੇਨਜ਼ਰ ਨਾਟਕ ਦਾ ਸੰਖੇਪ ਰੂਪ 'ਗੁਰਸ਼ਰਨ ਸਿੰਘ ਨਾਟ ਉਤਸਵ' ਵਿੱਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਨਾਟ ਉਤਸਵ ਦਾ ਵੇਰਵਾ ਸਾਂਝਾ ਕਰਦਿਆਂ ਕਿਹਾ ਕਿ ਨਾਟ ਉਤਸਵ ਦੇ ਪਹਿਲੇ ਦਿਨ 16 ਨਵੰਬਰ ਨੂੰ ਅਸਗਰ ਵਜਾਹਤ ਦਾ ਨਾਟਕ 'ਇੰਨਾ ਦੀ ਆਵਾਜ਼' ਖੇਡਿਆ ਜਾਵੇਗਾ। ਸੁਚੇਤਕ ਰੰਗਮੰਚ ਨੇ ਵੀਹ ਸਾਲ ਪਹਿਲਾਂ ਨਾਟਕ ਦਾ ਪੰਜਾਬੀ ਰੂਪਾਂਤਰ ਟੈਗੋਰ ਥੀਏਟਰ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਵਾਰ ਨਾਟਕ ਆਪਣੀ ਮੂਲ ਭਾਸ਼ਾ ਹਿੰਦੀ ਵਿੱਚ