- ਜੇਲ੍ਹ ਵਿਭਾਗ ਵੱਲੋਂ ਬਾਕਾਇਦਾ ਪੱਤਰ ਜਾਰੀ
ਚੰਡੀਗੜ੍ਹ, 14 ਨਵੰਬਰ, 2019 - ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਵੱਲੋਂ ਮਨਜੀਤ ਸਿੰਘ ਧਨੇਰ ਜੋ 2001 ਵਿੱਚ ਬਰਨਾਲਾ ਕਤਲ ਕੇਸ ਵਿੱਚ ਉਮਰ ਕੈਦ ਭੁਗਤ ਰਹੇ ਸਨ, ਦੀ ਮੁਆਫ਼ੀ ਦੇ ਹੁਕਮਾਂ ਉਤੇ ਦਸਤਖ਼ਤ ਕਰ ਦਿੱਤੇ ਗਏ ਹਨ।
ਵੀਰਵਾਰ ਨੂੰ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਜੇਲ੍ਹ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਜਪਾਲ ਵੱਲੋਂ ਮਨਜੀਤ ਸਿੰਘ ਧਨੇਰ ਜਿਸ ਦੀ ਉਮਰ ਕੈਦ ਦੀ ਸਜ਼ਾ ਖਿਲ਼ਾਫ ਸੁਪਰੀਮ ਕੋਰਟ ਵਿੱਚ ਪਾਈ ਅਪੀਲ ਇਸ ਸਾਲ ਸਤੰਬਰ ਮਹੀਨੇ ਰੱਦ ਹੋ ਗਈ ਸੀ, ਦੀ ਮੁਆਫੀ ਦੇ ਕੀਤੇ ਹੁਕਮ ਅੱਜ ਮਿਲ ਗਏ।
ਸ ਰੰਧਾਵਾ ਨੇ ਅੱਗੇ ਦੱਸਿਆ ਕਿ ਰਾਜਪਾਲ ਵੱਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਨ ਲਈ ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ ਵੈਂਕਟਾ ਰਤਨਾਂ ਵੱਲੋਂ ਬਾਕਾਇਦਾ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।