← ਪਿਛੇ ਪਰਤੋ
ਅਸਵਨੀ ਸ਼ਰਮਾਂ
ਗੜ੍ਹਸ਼ੰਕਰ,14 ਨਵੰਬਰ 2019 - ਗੜ੍ਹਸ਼ੰਕਰ ਪੁਲਿਸ ਵੱਲੋਂ ਇੱਕ ਨੌਜਵਾਨ ਦੀ ਮੌਤ ਦੇ ਸਬੰਧ ਵਿੱਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਿੰਦਰ ਸਿੰਘ ਪੁੱਤਰ ਰਾਮਕਿਸ਼ਨ ਵਾਸੀ ਸੇਖੋਵਾਲ ਥਾਣਾ ਗੜ੍ਹਸੰਕਰ ਨੇ ਦੱਸਿਆ ਕਿ ਉਸਦਾ ਭਾਣਜਾ ਸੁਖਵਿੰਦਰ ਸਿੰਘ (22) ਪੁੱਤਰ ਮੇਜਰ ਸਿੰਘ ਵਾਸੀ ਥਾਣਾ ਗੜ੍ਹਸੰਕਰ ਚਾਰ ਨਵੰਬਰ ਨੂੰ ਸ਼ਾਮ ਛੇ ਸੱਤ ਵਜੇ ਦੇ ਕਰੀਬ ਆਪਣੇ ਨਾਨਕੇ ਘਰ ਤੋਂ ਕਾਨਪੁਰ ਖੂਹੀ ਵਾਲੇ ਪਾਸੇ ਪੈਦਲ ਚਲਾ ਗਿਆ। ਇਸੇ ਦੌਰਾਨ ਗੜ੍ਹਸ਼ੰਕਰ ਵਾਲੇ ਪਾਸਿਓਂ ਆ ਰਹੀ ਓਂਕਾਰ ਬੱਸ ਨੇ ਸਾਈਡ ਮਾਰ ਦਿੱਤੀ ਜਿਸ ਕਾਰਨ ਉਹ ਉੱਥੇ ਡਿੱਗ ਪਿਆ। ਦਿਮਾਗੀ ਤੌਰ ਤੇ ਠੀਕ ਨਾ ਹੋਣ ਕਾਰਨ ਉਸਨੇ ਬੱਸ ਤੇ ਪੱਥਰ ਮਾਰ ਦਿੱਤਾ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਬੱਸ ਵਿੱਚੋਂ ਹੇਠਾਂ ਉਤਰ ਕੇ ਉਸ ਉੱਤੇ ਰਾਡਾਂ ਅਤੇ ਪੇਚਕੱਸ ਨਾਲ ਹਮਲਾ ਕਰ ਦਿੱਤਾ ਜਿਸਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸੁਖਵਿੰਦਰ ਸਿੰਘ ਨੂੰ ਪਿੰਡ ਦੇ ਡਾਕਟਰ ਤੋਂ ਦਵਾਈ ਖਿਲਾਉਂਦੇ ਰਹੇ ਪਰ ਕੋਈ ਸੁਧਾਰ ਨਾ ਹੋਣ ਕਾਰਨ 8 ਨਵੰਬਰ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਜਿੱਥੇ ਇਲਾਜ ਦੌਰਾਨ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ।
Total Responses : 188