← ਪਿਛੇ ਪਰਤੋ
ਮੋਹਾਲੀ, 14 ਨਵੰਬਰ 2019 - ਸਿੱਖਿਆ ਵਿਭਾਗ ਵੱਲੋਂ ਸਕੂਪ ਸਟਾਫ ਲਈ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਉਹ ਹੁਣ ਨਵੰਬਰ ਅਤੇ ਦਸੰਬਰ ਮਹੀਨੇ 'ਚ 2 ਤੋਂ ਵੱਧ ਇਤਫਾਕੀ ਛੁੱਟੀਆਂ ਨਹੀਂ ਲੈ ਸਕਣਗੇ। ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਸਕੂਲ ਸਟਾਫ ਨਵੰਬਰ ਅਤੇ ਦਸੰਬਰ ਮਹੀਨੇ 'ਚ ਆਪਣੀਆਂ ਇਤਫਾਕੀ ਛੁੱਟੀਆਂ ਲੈਂਦੇ ਹਨ ਪਰ ਜਦੋਂ ਕਿ ਇਨ੍ਹਾਂ ਦਿਨਾਂ 'ਚ ਬੱਚਿਆਂ ਦੇ ਪੇਪਰਾਂ ਕਰਕੇ ਪੜ੍ਹਾਈ ਦਾ ਜ਼ੋਰ ਹੁੰਦਾ ਹੈ ਅਤੇ ਅਧਿਆਪਕ ਛੁੱਟੀਆਂ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ 'ਤੇ ਅਸਰ ਪੈਂਦਾ ਹੈ ਜਿਸ ਨੂੰ ਧਿਆਨ 'ਚ ਰੱਖਦਿਆਂ ਵਿਭਾਗ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
Total Responses : 930