ਏ ਡੀ ਸੀ ( ਡੀ ) ਸਮੇਤ ਫ਼ਤਿਹਗੜ੍ਹ ਸਾਹਿਬ ਦੇ ਪੰਚਾਇਤ ਅਧਿਕਾਰੀਆਂ ਨੇ ਡੀ ਸੀ 'ਤੇ ਅਪਮਾਨ ਕਰਨ ਦੇ ਇਲਜ਼ਾਮ- ਕੰਮ ਕੀਤਾ ਬੰਦ -ਡੀ ਸੀ ਨੇ ਕੀਤਾ ਦੋਸ਼ਾਂ ਦਾ ਖੰਡਨ
ਫ਼ਤਿਹਗੜ੍ਹ ਸਾਹਿਬ , 14 ਨਵੰਬਰ , 2019 : ਫ਼ਤਿਹਗੜ੍ਹ ਸਾਹਿਬ ਦੇ ਏ ਡੀ ਸੀ ( ਵਿਕਾਸ ) ਜਗਵਿੰਦਰਜੀਤ ਸਿੰਘ ਸੰਧੂ ਸਮੇਤ ਜ਼ਿਲ੍ਹੇ ਦੇ ਸਾਰੇ ਪੰਚਾਇਤ ਅਧਿਕਾਰੀਆਂ ਨੇ ਅੱਜ ਤੋਂ ਸਰਕਾਰੀ ਕੰਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ . ਉਨ੍ਹਾਂ ਇਹ ਬਾਈਕਾਟ ਡੀ ਸੀ ਅੰਮ੍ਰਿਤ ਕੌਰ ਗਿੱਲ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਕਥਿਤ ਦੁਰਵਿਹਾਰ ਦੇ ਰੋਸ ਵਜੋਂ ਕੀਤਾ ਹੈ . ਉਨ੍ਹਾਂ ਦਾ ਦੋਸ਼ ਹੈ ਕਿ ਅੱਜ ਇੱਥੇ ਇਕ ਸਮਾਗਮ ਦੌਰਾਨ ਜਨਤਕ ਤੌਰ ਡੀ ਸੀ ਉਨ੍ਹਾਂ ਲਈ ਭੱਦੀ ਅਤੇ ਧਮਕੀ ਭਰੀ ਸ਼ਬਦਾਵਲੀ ਵਰਤੀ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਹੈ . ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਡੀ ਸੀ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪੁਚਾਈ ਹੈ .
ਏ ਡੀ ਸੀ , ਜ਼ਿਲ੍ਹਾ ਮਾਲ ਅਫ਼ਸਰ ਅਤੇ 4 ਬੀ ਡੀ ਪੀ ਓਜ਼ ਦੇ ਹਸਤਾਖਰਾਂ ਹੇਠੀ ਕੀਤੇ ਇੱਕ ਲੰਮੇ -ਚੌੜੇ ਪ੍ਰੈੱਸ ਨੋਟ ਵਿਚ ਅਧਿਕਾਰੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਨ੍ਹਾਂ ਚਿਰ ਡੀ ਸੀ ਆਪਣੇ
ਗੈਰ-ਜ਼ਿੰਮੇਵਾਰੀਆਂ , ਗੈਰ-ਸੰਵਿਧਾਨਿਕ ਤੇ ਅਪਮਾਨ-ਜਨਕ " ਭਾਸ਼ਾ ਲਈ ਮਾਫ਼ੀ ਨਹੀਂ ਮੰਗਦੇ , ਉਨ੍ਹਾਂ ਚਿਰ ਉਹ ਕੰਮ ਤੇ ਨਹੀਂ ਆਉਣਗੇ ਭਾਵ ਅਣਮਿਥੇ ਸਮੇਂ ਲਈ ਕੰਮ ਦਾ ਬਾਈਕਾਟ ਕਰਨਗੇ .ਦੂਜੇ ਪਾਸੇ ਡੀ ਸੀ ਅੰਮ੍ਰਿਤ ਕੌਰ ਗਿੱਲ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਅਜਿਹਾ ਕੁਝ ਨਹੀਂ ਵਾਪਰਿਆ ਪੇਸ਼ ਕੀਤਾ ਜਾ ਰਿਹਾ ਹੈ .ਬਾਬੂਸ਼ਾਹੀ ਨਾਲ ਫ਼ੋਨ ਤੇ ਗੱਲਬਾਤ ਕਰਦੇ ਹੋਏ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਪਰਾਲ਼ੀ ਨਾ ਸਾੜਨ ਦੇ ਕੇਸਾਂ ਨੂੰ ਪੋਰਟਲ ਤੇ ਅੱਪ-ਲੋਡ ਨਾ ਕੀਤੇ ਜਾਣ ਤੇ ਸਖ਼ਤੀ ਕਰਨ ਲਈ ਜ਼ਰੂਰ ਕਿਹਾ ਸੀ ਪਰ ਧਾਰਮਿਕ ਮਾਮਲੇ ਬਾਰੇ ਉਨ੍ਹਾਂ ਕੋਈ ਅਜਿਹੀ ਸ਼ਬਦਾਵਲੀ ਨਹੀਂ ਵਰਤੀ ਜਿਸ ਤਰ੍ਹਾਂ ਦੇ ਦੋਸ਼ ਅਧਿਕਾਰੀਆਂ ਵੱਲੋਂ ਲਾਏ ਗਏ ਹਨ . ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਹ ਸੜਾ ਮਾਮਲਾ ਪੰਚਾਇਤ ਮਹਕਿਮੇ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ .
ਪੰਚਾਇਤ ਅਧਿਕਾਰੀਆਂ ਦੇ ਬਿਆਨ ਵਿਚ ਇਹ ਦੋਸ਼ ਲਾਇਆ ਗਿਆ ਹੈ ਕਿ ਪਰਾਲੀ ਨਾ ਸਾੜਨ ਬਾਰੇ ਪੋਰਟਲ ਤੇ ਕਿਉਂ ਨਹੀਂ ਡਾਟਾ ਅੱਪ-ਲੋਡ ਕਿਉਂ ਨਹੀਂ ਹੋਇਆ ਇਸ ਬਾਰੇ ਸਪਸ਼ਟੀਕਰਨ ਦੇ ਦਿੱਤਾ ਗਿਆ ਸੀ ਪਰ ਫਿਰ ਵੀ ਡੀ ਸੀ ਨੇ ਉਨ੍ਹਾਂ ਨੂੰ "ਲੰਮੇ ਪਾਉਣ ਅਤੇ ਜੁੱਤੀ ਲਾਹੁਣ " ਅਤੇ ਗੁਰਦਵਾਰਾ ਈਸਰਹੇਲ ਵਿਖੇ ਹੋ ਰਹੇ ਸਮਾਗਮ ਨੂੰ " ਸਿਆਸੀ ਡਰਾਮਾ " ਕਿਹਾ ਜਿਸ ਨਾਲ ਉਨ੍ਹਾਂ ਦੇ ਸਵੈਮਾਣ ਨੂੰ ਸੱਟ ਲੱਗੀ .
ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਾਂ ਤਾਂ ਡੀ ਸੀ ਅੰਮ੍ਰਿਤ ਕੌਰ ਗਿੱਲ ਦੀ ਬਦਲੀ ਇੱਥੋਂ ਕਰ ਦਿੱਤੀ ਜਾਵੇ ਤੇ ਜਾਣ ਫੇਰ ਉਨ੍ਹਾਂ ਸਾਰੇ ਪੰਚਾਇਤ ਅਧਿਕਾਰੀਆਂ ਨੂੰ ਕਿਸੇ ਹੋਰ ਜ਼ਿਲ੍ਹੇ ਵਿਚ ਤਬਦੀਲ ਕਰ ਦਿੱਤਾ ਜਾਵੇ .
ਜਦੋਂ ਇਸ ਬਾਰੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਅਜੇ ਨਹੀਂ ਆਇਆ .
ਪੰਚਾਇਤ ਅਧਿਕਾਰੀਆਂ ਵਲੋਂ ਜਾਰੀ ਕੀਤੇ ਪ੍ਰੈਸ ਨ ਦੀ ਕਾਪੀ ਇਸ ਤਰਾਂ ਹੈ :