← ਪਿਛੇ ਪਰਤੋ
ਜੀ ਐੱਸ ਪੰਨੂ
ਪਟਿਆਲਾ 14 ਨਵੰਬਰ 2019 : ਪਟਿਆਲਾ ਦੀ ਕੇਂਦਰੀ ਜੇਲ੍ਹ ਚੋਂ ਉਮਰ ਕੈਦ ਦੀ ਸਜ਼ਾ ਪੂਰੀ ਕਰਨ ਉਪਰੰਤ ਨੰਦ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਨੰਦ ਸਿੰਘ ਨੇ 25 ਸਾਲ ਜੇਲ੍ਹ ਚ ਬਿਤਾਏ ਹਨ। ਜੇਲ੍ਹ ਤੋਂ ਬਾਹਰ ਆ ਕੇ ਮੀਡੀਆ ਨਾਲ਼ ਗੱਲਬਾਤ ਕਰਦਿਆਂ ਨੰਦ ਸਿੰਘ ਨੇ ਕਿਹਾ ਕਿ ਉਹ ਸ਼ੁਕਰਗੁਜ਼ਾਰ ਹੈ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਉਹ ਰਿਹਾ ਹੋਇਆ ਹੈ। ਨੰਦ ਸਿੰਘ ਨੇ ਸਿੱਖ ਜਥੇਬੰਦੀਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਉਸ ਦੀ ਰਿਹਾਈ ਹੋਈ ਹੈ। ਇਸ ਦੇ ਇਸੇ ਹੀ ਨੰਦ ਸਿੰਘ ਨੇ ਉਚੇਚੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਨੰਦ ਸਿੰਘ ਕਤਲ, ਟਾਡਾ, ਜੇਲ੍ਹ ਬਰੇਕ ਅਤੇ ਅਸਲਾ ਐਕਟ ਆਦਿ ਮੁਕੱਦਮਿਆਂ ਅਧੀਨ ਚ ਜੇਲ੍ਹ ਚ ਬੰਦ ਸੀ।
Total Responses : 863