← ਪਿਛੇ ਪਰਤੋ
ਅਮਰਿੰਦਰ ਸਿੰਘ 15 ਰੋਜ਼ਾ ਦੌਰੇ 'ਤੇ ਵਿਦੇਸ਼ ਰਵਾਨਾ 21 ਤੱਕ ਸਲੋਵਾਕੀਆ ਦੌਰੇ ਮਗਰੋਂ 22 ਤੋਂ 28 ਤੱਕ ਇੰਗਲੈਂਡ ਦਾ ਸਰਕਾਰੀ ਦੌਰਾ ਚੰਡੀਗੜ•, 15 ਨਵੰਬਰ, 2019 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 15 ਦਿਨਾਂ ਦੇ ਵਿਦੇਸ਼ ਦੌਰੇ 'ਤੇ ਰਵਾਨਾ ਹੋ ਗਏ। ਪਹਿਲਾਂ ਉਹ ਸਲੋਵਾਕੀਆ ਗਏ ਹਨ ਜਿਥੇ 21 ਨਵੰਬਰ ਤੱਕ ਉਹਨਾਂ ਦਾ ਠਹਿਰਾਅ ਹੋਵੇਗਾ ਤੇ ਇਸ ਉਪਰੰਤ 22 ਤੋਂ 28 ਨਵੰਬਰ ਤੱਕ ਉਹ ਇੰਗਲੈਂਡ ਦੇ ਸਰਕਾਰੀ ਦੌਰੇ 'ਤੇ ਹੋਣਗੇ। ਇੰਗਲੈਂਡ ਦੇ ਸਰਕਾਰੀ ਦੌਰੇ ਦੌਰਾਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਪੂੰਜੀਨਿਵੇਸ਼ ਲਈ ਪ੍ਰੇਰਿਤ ਕਰਨ ਵਾਸਤੇ ਉਦਮੀਆਂ ਨੂੰ ਮਿਲਣ ਦਾ ਪ੍ਰੋਗਰਾਮ ਹੈ। ਇਸ ਦੌਰੇ ਦੌਰਾਨ ਮੁੱਖ ਮੰਤਰੀ ਦੇ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵੀ ਸ਼ਾਮਲ ਹੋਣਗੇ। ਸਲੋਵਾਕੀਆ ਵਿਚ ਮੁੱਖ ਮੰਤਰੀ ਆਪਣੇ ਦੋਸਤਾਂ ਤੇ ਕਰੀਬੀਆਂ ਨਾਲ ਗਏ ਹਨ। ਪਤਾ ਲੱਗਾ ਹੈ ਕਿ ਉਹਨਾਂ ਦਾ ਉਥੇ ਸ਼ਿਕਾਰ ਖੇਡਣ ਦਾ ਵੀ ਪ੍ਰੋਗਰਾਮ ਹੈ। ਸਲੋਵਾਕੀਆ ਦੁਨੀਆਂ ਦੇ ਅਮੀਰ ਵਿਅਕਤੀਆਂ ਵੱਲੋਂ ਛੁੱਟੀਆਂ ਮਨਾਉਣ ਦਾ ਵਧੀਆ ਠਿਕਾਣਾ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ, ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਕੁਝ ਹੋਰ ਸਾਥੀ ਵੀ ਗਏ ਦੱਸੇ ਜਾਂਦੇ ਹਨ।
Total Responses : 267