ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਦੀ ਚੋਣ - ਹਰਪਾਲ ਸਿੰਘ ਬਰਾੜ ਬਣੇ ਸਰਬਸੰਮਤੀ ਨਾਲ ਪ੍ਰਧਾਨ
ਹਰਦਮ ਮਾਨ
ਸਰੀ, 15 ਨਵੰਬਰ,2019 :ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਸਰੀ-ਡੈਲਟਾ ਦੀ ਅਗਲੇ ਤਿੰਨ ਸਾਲ (2020-2022) ਲਈ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਹਰਪਾਲ ਸਿੰਘ ਬਰਾੜ ਇਕ ਵਾਰ ਫੇਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਵਰਨਣਯੋਗ ਹੈ ਕਿ ਇਸ ਸੋਸਾਇਟੀ ਦੇ ਲੱਗਭਗ 600ਮੈਂਬਰ ਹਨ। ਵੈਨਕੂਵਰ ਦੇ ਇਲਾਕੇ ਵਿਚ ਸੀਨੀਅਰਜ਼ ਦੀ ਇਹ ਸਭ ਤੋਂ ਵੱਡੀ ਸੰਸਥਾ ਹੈ ਅਤੇ ਲਗਭਗ ਪੈਂਤੀ ਸਾਲ ਪੁਰਾਣੀ ਇਸ ਸੋਸਾਇਟੀ ਨੂੰ ਇਹ ਵੀ ਮਾਣ ਹਾਸਲ ਹੈ ਕਿ ਇਸ ਦੇ ਅਹੁਦੇਦਾਰਾਂ ਦੀ ਚੋਣ ਹਮੇਸ਼ਾ ਹੀ ਸਰਬਸੰਮਤੀ ਹੁੰਦੀ ਆਈ ਹੈ।
ਸੋਸਾਇਟੀ ਵੱਲੋਂ ਜਾਰੀ ਇਕ ਪ੍ਰੈਸ ਸੂਚਨਾ ਅਨੁਸਾਰ ਪਹਿਲੀ ਜਨਵਰੀ 2020 ਤੋਂ ਅਗਲੇ ਤਿੰਨ ਸਾਲ ਵਾਸਤੇ ਸਰਬਸੰਮਤੀ ਨਾਲ ਚੁਣੀ ਗਈ ਕਮੇਟੀ ਵਿਚ ਹਰਪਾਲ ਸਿੰਘ ਬਰਾੜ ਨੂੰ ਪ੍ਰਧਾਨ, ਦਲੀਪ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ, ਬੀਬੀ ਰਵਿੰਦਰ ਕੌਰ ਬੈਂਸ ਨੂੰ ਮੀਤ ਪ੍ਰਧਾਨ, ਹਰਚੰਦ ਸਿੰਘ ਅੱਚਰਵਾਲ ਨੂੰ ਸਕੱਤਰ, ਅਵਤਾਰ ਸਿੰਘ ਢਿੱਲੋਂ ਨੂੰ ਖ਼ਜ਼ਾਨਚੀ ਚੁਣ ਲਿਆ ਗਿਆ ਹੈ ਅਤੇ 14 ਹੋਰ ਡਾਇਰੈਕਟਰ ਵੀ ਚੁਣੇ ਗਏ।